ਇਹ ਤਸਵੀਰਾਂ ਸ਼੍ਰੀ ਕਰਤਾਰਪੁਰ ਪਾਕਿਸਤਾਨ ਦੀਆਂ ਨੇ ਜੋ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਐ ਜਿਸਦੇ ਦਰਸ਼ਨ ਕਰਨ ਲਈ ਭਾਰਤ ਅਤੇ ਪਾਕਿਸਤਾਨ ਸਾਰਕਾਰ ਨੇ ਨਵੰਬਰ ਸਾਲ ਦੋ 2019 ਨੂੰ ਕੌਰੀ ਡੋਰ ਖੋਲਿਆ ਸੀ ਦੋਵੇਂ ਮੁਲਕਾਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਬਣਿਆ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਹੁਣ ਵਿਛੜੀਆਂ ਰੂਹਾਂ ਨੂੰ ਮਿਲਾਉਣ ਦਾ ਕੰਮ ਕਰ ਰਿਹਾ ਹੈ।ਇਸ ਕਰਤਾਰਪੁਰ ਲਾਂਘੇ ਵਿੱਚ ਲੰਬੇ ਸਮੇਂ ਤੋਂ ਗੁਆਚੇ ਹੋਏ ਦੋਸਤ ਵੀ ਮਿਲ ਰਹੇ ਹਨ ਜਿਸ ਨੇ ਬਹੁਤ ਸਾਰੇ ਭੈਣਾਂ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਹੈ। ਏਸੇ ਤਰ੍ਹਾਂ ਜਲੰਧਰ ਦੇ ਪਿੰਡ ਬਢਿਆਣੇ ਦੇ ਰਹਿਣ ਵਾਲੇ ਦਵਿੰਦਰ ਸਿੰਘ ਆਪਣੇ ਦੋਸਤ ਹਾਕਮ ਅਲੀ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ ਜਿੱਥੇ ਇਹ ਭਾਵੂਕ ਕਰ ਦੇਣ ਵਾਲੇ ਸੀਨ ਕੈਮਰੇ ਕੈਦ ਹੋ ਗਏ ਆਓ ਹੁਣ ਸੁਣਦੇ ਦਵਿੰਦਰ ਸਿੰਘ ਹੋਰਾਂ ਦਾ ਕੀ ਕਹਿਣਾ ਐ,,,,,,
ਦਵਿੰਦਰ ਸਿੰਘ ਨੇ ਦੱਸਿਆ ਕਿ ਹਾਕਮ ਅਲੀ ਦੀ ਉਮਰ ਇਸ ਵਕਤ 97 ਸਾਲ ਹੈ ਤੇ ਮੁਲਾਕਾਤ ਦੌਰਾਨ ਹਾਕਮ ਅਲੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਹਜੇ ਵੀ ਆਪਣਾ ਸਾਰਾ ਕੰਮ ਆਪ ਕਰਦੇ ਨੇ ਤੇ ਪਾਕਿਸਤਾਨ ਦੇ ਵਿੱਚ ਖੇਤੀਬਾੜੀ ਵੀ ਕਰਦੇ ਨੇ ਤੇ ਇਸ ਵਕਤ ਉਹ ਆਪਣੇ ਪਰਿਵਾਰ ਨਾਲ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਰਹਿੰਦੇ ਨੇ ਹਾਕਮ ਅਲੀ ਦੀ ਇੱਛਾ ਸੀ ਕਿ ਉਹ ਆਪਣੇ ਪਿੰਡ ਤੋਂ ਆਏ ਲੋਕਾਂ ਨੂੰ ਆਪਣਾ ਪਿੰਡ ਦਿਖਾਵੇ ਜਿੱਥੇ ਉਹ ਰਹਿੰਦਾ ਹੈ ਪਰ ਪਾਬੰਦੀਆਂ ਦੇ ਕਰਕੇ ਅਜਿਹਾ ਨਾ ਹੋ ਸਕਿਆ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..