ਮੀਂਹ ਵਾਂਗੂ ਵਗਦੇ ਹੰਝੂਆਂ ਨੂੰ ਰੋਕਣ ਤੋਂ ਬੇਵੱਸ ਇਹ ਮਾਂ ਜੋ ਆਪਣੇ ਕਲੇਜੇ ਦੇ ਟੋਟੇ ਦੀ ਤਸਵੀਰ ਮੋਬਾਈਲ ‘ਚ ਵੇਖ ਵੇਖ ਦਿਲ ਨੂੰ ਤਸੱਲੀ ਦੇ ਰਹੀ ਹੈ | ਕਿਓਂਕਿ ਵਿਦੇਸ਼ ਦੀ ਧਰਤੀ ਤੋਂ ਇਸਦੇ ਪੁੱਤ ਦੀ ਇੱਕ ਅਜਿਹੀ ਵੀਡੀਓ ਆਈ ਹੈ ਜਿਸਨੂੰ ਦੇਖ ਇਸ ਮਾਂ ਦੀਆਂ ਅੱਖਾਂ ‘ਚੋ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ |
ਗੁਰਦਾਸਪੁਰ ਦੇ ਪਿੰਡ ਢੇਸੀਆ ਦੇ 25 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਇਹ ਵੀਡੀਓ, ਜਿਸ ‘ਚ ਉਹ ਇੱਕ ਹਸਪਤਾਲ ‘ਚ ਬੇਸੁੱਧ ਹਾਲ ‘ਚ ਨਜ਼ਰ ਆ ਰਿਹਾ ਹੈ | ਓਹੀ ਗੁਰਵਿੰਦਰ ਜੋ ਚਾਰ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ‘ਚ ਜੋਰਡਨ ਗਿਆ ਸੀ |
previous post