Htv Punjabi
Punjab Video

ਵ੍ਰਿੰਦਾਵਨ ਤੋਂ ਬਾਅਦ ਹਿਮਾਚਲ ‘ਚ ਪੰਜਾਬੀਆਂ ਨਾਲ ਇੱਕ ਹੋਰ ਹਾਦਸਾ…….

ਵਰਿੰਦਾਵਨ ਕਿਸ਼ਤੀ ਹਾਦਸੇ ਤੋਂ ਬਾਅਦ ਵਾਪਰੇ ਇੱਕ ਹੋਰ ਹਾਦਸਾ
ਹਿਮਾਚਲ ਪ੍ਰਦੇਸ਼ ਚ ਦਰਸ਼ਨ ਕਰਨ ਗਏ ਕਪੂਰਥਲਾ ਦੇ ਸ਼ਰਧਾਲੂਆਂ ਦਾ ਟਰੈਕਟਰ ਟਰਾਲੀ ਹਾਦਸਾਗ੍ਰਸਤ
4 ਵਿਅਕਤੀਆਂ ਦੀ ਮੌਤ 13 ਜ਼ਖ਼ਮੀ
ਹਿਮਾਚਲ ਪ੍ਰਦੇਸ਼ ਚ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਗਏ ਪਿੰਡ ਭੰਡਾਲ ਦੋਨਾਂ ਦੇ ਸ਼ਰਧਾਲੂਆਂ ਦਾ ਟਰੈਕਟਰ ਟਰਾਲੀ ਹਾਦਸਾਗ੍ਰਸਤ ਹੋਣ ਕਾਰਨ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਇਹਨਾਂ ਸ਼ਰਧਾਲੂਆਂ ਦਾ ਇੱਕ ਜਥਾ ਟਰੈਕਟਰ ਟਰਾਲੀ ਪੀ ਬੀ 07 ਬੀ ਆਰ 4762 ਤੇ ਸਵਾਰ ਹੋ ਕੇ ਧਾਰਮਿਕ ਤੇ ਗਿਆ ਸੀ ਜਦੋਂ ਉਹ ਮਾਤਾ ਚਿੰਤਪੂਰਨੀ ਮੰਦਿਰ ਚ ਮੱਥਾ ਟੇਕਣ ਤੋਂ ਬਾਅਦ ਜਵਾਲਾ ਮੁਖੀ ਜਾ ਰਹੇ ਸਨ ਤਾਂ ਰਸਤੇ ਚ ਕਸਬਾ ਧਲਿਆਰਾ ਨੇੜੇ ਉਹਨਾਂ ਦੇ ਟਰੈਕਟਰ ਦੀਆਂ ਬਰੇਕਾਂ ਫੇਲ ਹੋ ਗਈਆਂ ਜਿਸ ਕਾਰਨ ਉਨ੍ਹਾਂ ਦਾ ਟਰੈਕਟਰ ਬੇਕਾਬੂ ਹੋ ਕੇ ਕਰੀਬ 90 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ ਜਿਸ ਦੇ ਨਤੀਜੇ ਵਜੋਂ ਇੱਕ 4 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 13 ਸ਼ਰਧਾਲੂ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਟਾਂਡਾ ਅਤੇ ਦੇਹਰਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ਼ ਹਨ ਅਤੇ ਖ਼ਤਰੇ ਤੋਂ ਬਾਹਰ ਹਨ।

ਮਿਲੀ ਜਾਣਕਾਰੀ ਅਨੁਸਾਰ ਇਸ ਟਰੈਕਟਰ ਟਰਾਲੀ ਵਿੱਚ ਕਰੀਬ 35 ਸ਼ਰਧਾਲੂ ਸਵਾਰ ਸਨ ਜਿਹੜੇ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੰਡਾਲ ਦੋਨਾ ਅਤੇ ਨੇੜਲੇ ਪਿੰਡਾਂ ਤੋਂ ਸਨ ।
ਇਸ ਹਾਦਸੇ ਦੀ ਖ਼ਬਰ ਮਿਲਦੇ ਹੀ ਪਿੰਡ ਭੰਡਾਲ ਦੋਨਾ ਦੇ ਸਰਪੰਚ ਅਮਰਜੀਤ ਸਿੰਘ ਪੀੜਤ ਪਰਿਵਾਰਾਂ ਦੇ ਸਕੇ ਸਬੰਧੀਆਂ ਨਾਲ ਘਟਨਾ ਸਥਾਨ ਤੇ ਪਹੁੰਚ ਗਏ ਹਨ ਜਿਨ੍ਹਾਂ ਵਲੋਂ ਜ਼ਖਮੀਆਂ ਦਾ ਹਾਲ ਚਾਲ ਜਾਣਨ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਪਸ ਪਿੰਡ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੇ ਦੇ ਪਿੱਛੇ ਬੈਠੀ ਸੁੰਨੇ ਰਾਹ ਜਾਂਦੀ ਜਨਾਨੀ ਨੂੰ ਦੇਖ ਮੁੰਡਿਆਂ ਦੀ ਵਿਗੜੀ ਨੀਅਤ

htvteam

ਪਾਣੀ ‘ਚ ਇਸ ਨੁਸਕੇ ਦੀਆਂ 10 ਬੂੰਦਾਂ ਪਾਓ ਸਰੀਰ ਦੇ 80 ਰੋਗ ਭਜਾਓ

htvteam

ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ, ਕਿਸਾਨਾਂ ਨਾਲ ਵੱਡਾ ਹਾ…

htvteam

Leave a Comment