ਹਰਿਆਣੇ ਦੀ ਸਰਕਾਰ ਨੇ ਬਾਰਡਰ ਨੂੰ ਇਸ ਤਰ੍ਹਾਂ ਬਣਾ ਤਾ ਜਿਸ ਤਰਾਂ ਪਾਕਿਸਤਾਨ ਦੇ ਬਾਰਡਰ ਦੇ ਨਾਲ ਟਕਰਾਵ ਹੋ ਰਿਹਾ ਹੋਵੇ,,,ਕੇਂਦਰ ਸਰਕਾਰ ਪੰਜਾਬ ਵਿੱਚ 84 ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਜਾਣਾ ਚਾਹੀਦਾ ਹੈ, ਇਹ ਬੋਲ ਨੇ ਕਿਸਾਨਾਂ ਦੇ ਜਿਨਾਂ ਦੇ ਵੱਲੋਂ ਭਾਜਪਾ ਦੇ ਪੰਜਾਬ ਦੇ ਵਿੱਚ ਨੇਤਾਵਾਂ ਦੇ ਘਰਾਂ ਦਾ ਘਿਰਾਓ ਕੀਤਾ,, ਜੇ ਦੌਰਾਨ ਉਨਾਂ ਦਾ ਕਹਿਣਾ ਕਿ ਸਾਡੇ ਨਾਲ ਕੇਂਦਰ ਧੱਕਾ ਕਰ ਰਹੀ ਹੈ,,,,,,,
ਅੰਮ੍ਰਿਤਸਰ ਦੇ ਵਿੱਚ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਸ਼ੀਨਾ ਅਤੇ ਅਮਰਪਾਲ ਸਿੰਘ ਬੋਨੀ ਦੀ ਕੋਠੀ ਦੇ ਘਰ ਦੇ ਬਾਹਰ ਕਿਸਾਨ ਜਥੇਬੰਦੀ ਸੰਯੁਕਤ ਮੋਰਚਾ ਉਗਰਾਹਾਂ ਅਤੇ ਐਸਕੇਐਮ ਵੱਲੋਂ ਘਰਾਓ ਕੀਤਾ ਗਿਆ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਜੋ ਕਿਸਾਨਾ ਦੇ ਨਾਲ ਬੈਠ ਕੇ ਗੱਲਬਾਤ ਦਾ ਹੱਲ ਕੱਢਣਾ ਚਾਹੀਦਾ ਹੈ ਪਰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ।
ਸੋ ਦੱਸ ਦਈਏ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਮੱਦੇ ਨਜ਼ਰ ਲਗਾਤਾਰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਜਿਨਾਂ ਨੂੰ ਹਰਿਆਣਾ ਬਾਰਡਰ ਤੇ ਰੋਕਿਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..