Htv Punjabi
Punjab Video

ਸਕੂਲ ਚ ਮੈਡਮ ਨਾਲ ਡਾਇਰੈਕਟਰ ਨੇ ਟੱਪੀਆਂ ਹੱਦਾਂ, ਦੇਖੋ ਵੀਡੀਓ ?

ਜਗਰਾਓਂ ਪੁਲਿਸ ਅਧੀਨ ਆਉਂਦੇ ਥਾਣਾ ਸੁਧਾਰ ਪੁਲਿਸ ਨੇ ਪੱਖੋਵਾਲ ਕਸਬੇ ਦੇ ਇਕ ਪ੍ਰਾਈਵੇਟ ਸਕੂਲ ਦੇ ਡਾਇਰੈਕਟਰ,ਸਕੂਲ ਦੀ ਪ੍ਰਿੰਸੀਪਲ ਤੇ ਸਕੂਲ ਦੇ ਡਾਇਰੈਕਟਰ ਦੀ ਭਤੀਜੀ ਖ਼ਿਲਾਫ਼ ਸਕੂਲ ਦੀ ਹੀ ਇਕ ਟੀਚਰ ਨੂੰ ਬੰਦੀ ਬਣਾਉਣ,ਕੁੱਟਮਾਰ ਕਰਨ ਤੇ ਅਸ਼ਲੀਲ ਕਮੇਂਟ ਕਰਨ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਸਕੂਲ ਟੀਚਰ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸਨੇ ਮਾਰਚ 2024 ਵਿੱਚ ਇਸ ਸਕੂਲ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਤੇ ਸਕੂਲ ਡਾਇਰੈਕਟਰ ਭੁਪਿੰਦਰ ਸਿੰਘ ਸ਼ੁਰੂ ਤੋ ਹੀ ਉਸ ਤੇ ਭੈੜੀ ਨਜ਼ਰ ਰੱਖਦਾ ਸੀ ਤੇ ਉਸਨੂੰ ਅਕਸਰ ਅਸ਼ਲੀਲ ਕਮੇਂਟ ਕਰਦਾ ਰਹਿੰਦਾ ਸੀ। ਫਿਰ ਜਦੋਂ ਉਸਨੇ ਉਸ ਨਾਲ ਸਹਿਮਿਤੀ ਨਹੀਂ ਜਤਾਈ ਤਾਂ ਉਸਨੇ ਪ੍ਰਿੰਸੀਪਲ ਨਾਲ ਮਿਲਕੇ ਬਿਨਾਂ ਕਿਸੇ ਕਾਰਨ ਤੋਂ ਇਹ ਕਹਿਕੇ ਸਕੂਲੋਂ ਕੱਢ ਦਿੱਤਾ ਕਿ ਤੇਰੀ ਬਾਜੁ ਤੇ ਟੈਟੂ ਬਣਿਆ ਹੈ। ਫਿਰ ਉਸਨੇ ਕਈ ਵਾਰ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ,ਪਰ ਕਿਸੇ ਨੇ ਉਸਦੀ ਕੋਈ ਸੁਣਵਾਈ ਨਹੀਂ ਕੀਤੀ।

ਜਿਸਦੇ ਚਲਦੇ 24 ਦਿਸੰਬਰ ਨੂੰ ਸਕੂਲ ਵਿੱਚ ਕਰਵਾਏ ਗਏ ਪਾਠ ਸਾਹਿਬ ਮੌਕੇ ਜਦੋਂ ਉਹ ਸਕੂਲ ਪਹੁੰਚੀ ਤਾਂ ਪ੍ਰਬੰਧਕਾਂ ਨੇ ਟੀਚਰਾਂ ਨਾਲ ਮਿਲਕੇ ਉਸਨੂੰ ਬੰਦੀ ਬਣਾਇਆ ਤੇ ਕੁੱਟਮਾਰ ਵੀ ਕੀਤੀ। ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ ਤੇ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ ਇਹ ਮਾਮਲਾ ਦਰਜ ਕੀਤਾ ਹੈ।

ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੱਖੋਵਾਲ ਦੇ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਵਾਲੀ ਟੀਚਰ ਸਿਮਰਨਜੀਤ ਕੌਰ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ ਤੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬੀ ਵੈਦ ਨੂੰ ਗੋਰੇ ਮਾਰਦੇ ਨੇ ਸਲੂਟ;  ਦਿਨਾਂ ‘ਚ ਬਣਾ ਦਿੰਦੈ ਮਰਦ

htvteam

ਟਰਾਂਸਪੋਰਟ ਮੰਤਰੀ ਦੇ ਹਲਕੇ ਦੇ ਬੱਸ ਅੱਡੇ ਦਾ ਹਾਲ ਦੇਖੋ

htvteam

ਕਿਤੇ ਤੁਹਾਡੇ ਸ਼ਹਿਰ ‘ਚ ਆ ਹ ਕੰ ਮ ਤਾਂ ਨਹੀਂ ਚੱਲਦਾ

htvteam

Leave a Comment