Htv Punjabi
Punjab

ਸਫਾਈ ਮਜ਼ਦੂਰ ਯੂਨੀਅਨ ਵਲੋ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਓਹਾਰ

ਹਰ ਸਾਲ ਦੀ ਤਰਾਂ ਇਸ ਸਾਲ ਵੀ ਅੰਮ੍ਰਿਤਸਰ ਸਫਾਈ ਮਜ਼ਦੂਰ ਯੂਨੀਅਨ ਵਲੋ ਧੀਆਂ ਦੀ ਲੋਹੜੀ ਮਨਾਈ ਗਈ,ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੋ ਖੋਜ ਮੰਤਰੀ ਪੰਜਾਬ,ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ,ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆਂ, ਵਿਧਾਇਕ ਸੁਨੀਲ ਦੱਤੀ ਸਮੇਤ ਕਈ ਰਾਜਨੀਤਕ ਹਸਤੀਆਂ ਨੇ ਵਿਸ਼ੇਸ਼ ਤੌਰ ਤੇ ਸਿਰਕਿਤ ਕੀਤੀ।

ਇਸ ਮੌਕੇ ਆਸ਼ੂ ਨਾਹਰ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੋਰਾਨ ਸਾਡੇ ਸਫਾਈ ਸੇਵਕਾਂ ਵਲੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਗਿਆ। ਉਨਾਂ ਕਿਹਾ ਕਿ ਇਹ ਅਸਲੀ ਸਾਡੇ ਕਰੋਨਾ ਦੇ ਯੋਧੇ ਹਨ। ਸ਼੍ਰੀ ਨਾਹਰ ਨੇ ਕਿਹਾ ਕਿ ਸਾਰੇ ਤਿਓਹਾਰ ਸਾਡੇ ਗੁਰੂਆਂ ਪੀਰਾਂ ਦੀ ਦੇਣ ਹਨ ਅਤੇ ਸਾਨੂੰ ਸਭ ਨੂੰ ਆਪਸ ਵਿਚ ਮਿਲ ਕੇ ਭਾਈਚਾਰਕ ਸਾਂਝ, ਸਦਭਾਵਨਾ ਨਾਲ ਇੰਨਾਂ ਤਿਓਹਾਰਾਂ ਨੂੰ ਮਨਾਉਣਾ ਚਾਹੀਦਾ ਹੈ।

ਇਸ ਮੌਕੇ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਦਿਆਂ ਹਨਾਂ ਕਿਹਾ ਕਿ ਕੇਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਕਿਸਾਨ ਵੀਰ ਜੋ ਕਿ ਪਿਛਲੇ 50 ਦਿਨਾਂ ਤੋ ਵੱਧ ਹੱਢ ਚੀਰਵੀ ਠੰਡ ਵਿਚ ਬੈਠੇ ਹੋਏ ਹਨ,ਵਾਪਸ ਆਪਣੇ ਘਰਾਂ ਨੂੰ ਪਰਤ ਸਕਣਗੇ ਅਤੇ ਆਪਣੇ ਪਰਿਵਾਰ ਦੇ ਨਾਲ ਲੋਹੜੀ ਦਾ ਤਿਓਹਾਰ ਮਨਾ ਸਕਣ।

Related posts

ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੇ ਵਿਧਾਨ ਸਭਾ ਬਜਟ ਸ਼ੈਸ਼ਨ ਦੌਰਾਨ ਫਿਰ ਕੀਤਾ ਇਨ੍ਹਾਂ ਗੱਲਾਂ ‘ਤੇ ਹੰਗਾਮਾ, ਸਦਨ ਤੋਂ ਵਿਰੋਧੀਆਂ ਦਾ ਵਾਕਆਊਟ

Htv Punjabi

ਪ੍ਰਾਈਵੇਟ ਸਕੂਲਾਂ ਨੇ ਫੀਸਾਂ ਦੇ ਨਾਮ ‘ਤੇ ਮਚਾਈ ਲੁੱਟ, ਬੱਚਿਆਂ ਦੇ ਮਾਪਿਆਂ ਨੇ ਕੈਮਰੇ ਮੂਹਰੇ ਆਕੇ ਖੋਲ੍ਹੀਆਂ ਪੋਲਾਂ

htvteam

ਚੇਅਰਮੈਨੀਆਂ ਦੀ ਭੇਲੀ ਫੁੱਟੀ, ਦੇਖੋ ਕਿਹਨੂੰ ਮਿਲੇ ਗਫੇ ਤੇ ਕਿੰਨੇ ਕੀਤਾ ਮੂੰਹ ਮੋਟਾ

Htv Punjabi