ਫਿਰੋਜ਼ਪੁਰ ਚ੍ਹ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਤੇ ਦੋਸ਼
ਨੌਜਵਾਨ ਨਾਲ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਲੱਗੇ ਆਰੋਪ
ਨੌਜਵਾਨ ਨੂੰ ਜਾਨੋਂ ਮਾਰਨ ਤੋਂ ਬਾਅਦ ਬਣਾਇਆ ਐਕਸੀਡੈਂਟ: ਦੋਸ਼
ਪੁਲਿਸ ਨੇ ਵੀ ਐਕਸੀਡੈਂਟ ਦਾ ਕੀਤਾ ਮਾਮਲਾ ਦਰਜ
ਕੁੱਟਮਾਰ ਕਰਨ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਕੀਤੀ ਇਨਸਾਫ ਦੀ ਮੰਗ
ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਪਿੰਡ ਮੋਹਣ ਕੇ ਉਤਾੜ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਬਿੰਦਰ ਸਿੰਘ ਦੱਸਿਆ ਕਿ ਉਸ ਦਾ ਭਰਾ ਅਮਨਦੀਪ ਸਿੰਘ ਹਲਕਾ ਗੁਰੂ ਹਰਸਹਾਏ ਬਸਤੀ ਕੇਸਰ ਸਿੰਘ ਵਾਲੀ ਦਾ ਰਹਿਣ ਵਾਲਾ ਸੀ ਜੋ ਕਿ ਕਿਸੇ ਕੰਮ ਲਈ ਗਿਆ ਹੋਇਆ ਸੀ ਤੇ ਸ਼ਾਮ ਨੂੰ ਗੋਲੂ ਕਾ ਮੋੜ ਪੰਜਾਬ ਰੋਡਵੇਜ ਦੀ ਬੱਸ ਤੇ ਸਵਾਰ ਹੋ ਕੇ ਬੱਸ ਅੱਡੇ ਆ ਰਿਹਾ ਸੀ ਜਦ ਪਿੰਡ ਮੋਹਣ ਕੇ ਉਤਾੜ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਗੱਲ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨਾਲ ਤਕਰਾਰ ਹੋ ਗਈ ਤੇ ਉਸ ਨੂੰ ਰਸਤੇ ਵਿੱਚ ਹੀ ਉਤਾਰ ਕੇ ਉਸਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸਦੀ ਸੀਸੀਟੀਵੀ ਤਸਵੀਰ ਉਨ੍ਹਾਂ ਕੋਲ ਮੌਜੂਦ ਹੈ। ਫੇਰ ਵੀ ਪੁਲਿਸ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਵੱਲੋਂ ਇਨਸਾਫ ਲੈਣ ਲਈ ਪੁਲਿਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਐਕਸੀਡੈਂਟ ਦਾ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕੀਤੀ ਗਈ ਸੀ। ਪਰਿਵਾਰ ਮੁਤਾਬਕ ਉਸਦੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸਭ ਸਾਹਮਣੇ ਆ ਗਿਆ ਹੈ। ਅਮਨਦੀਪ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਦੀ ਕੁੱਟਮਾਰ ਦੌਰਾਨ ਮੌਤ ਹੋਈ ਹੈ। ਪਰਿਵਾਰ ਵੱਲੋਂ ਬੱਸ ਸਟੈਂਡ ਤੇ ਝਗੜਾ ਹੋਣ ਦੀਆਂ ਸੀਸੀ ਟੀਵੀ ਵੀ ਦਿੱਤੀਆਂ ਹਨ ਉਹਨਾਂ ਨੇ ਮੰਗ ਕੀਤੀ ਹੈ ਜਿਹੜੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਉਸ ਤੇ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਜਿਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਤੇ ਬਣਦਾ ਵਾਧਾ ਜੁਰਮ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
