Htv Punjabi
Punjab

ਪਰਵਾਸੀ ਮਜ਼ਦੂਰਾਂ ਦੀਆਂ ਬੱਚੀਆਂ ਨਾਲ ਹੋਇਆ ਆਹ ਕੰਮ, ਕਾਰ ਖੋਲ੍ਹ ਕੇ ਦੇਖੀ ਤਾਂ ਮਾਪਿਆਂ ਦੀਆਂ ਨਕਲੀਆਂ ਚੀਕਾਂ

ਸ਼੍ਰੀ ਚਮਕੌਰ ਸਾਹਿਬ : ਪਿੰਡ ਭੂਰੜੇ ਮਾਰਗ ਤੇ ਸ਼ੁਕਰਵਾਰ ਦੀ ਦੁਪਹਿਰ ਮੁੱਹਲੇ ਵਿੱਚ ਖੇਡਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਈਆਂ ਪ੍ਰਵਾਸੀ ਮਜ਼ਦੂਰਾਂ ਦੀ 3 ਮਾਸੂਮ ਬੱਚੀਆਂ ਦੀ ਲਾਸ਼ਾਂ ਸ਼ਨੀਵਾਰ ਨੂੰ ਇੱਕ ਕਾਰ ਤੋਂ ਬਰਾਮਦ ਹੋਈਆਂ।ਕਾਰ ਪੁਲਿਸ ਨੂੰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਘਰ ਦੇ ਨੇੜੇ ਖੜੀ ਮਿਲੀ ਹੈ।ਮੌਤ ਦੀ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ ਹੈ।ਬੱਚੀਆਂ ਦੇ ਮਾਂ ਬਾਪ ਨੇ ਕਿਸੇ ਨਾਲ ਦੁਸ਼ਮਣੀ ਨਾ ਹੋਣ ਦੀ ਗੱਲ ਕਹੀ ਹੈ।ਐਸਪੀਡੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਤਿੰਨਾਂ ਮਾਸੂਮ ਬੱਚੀਆਂ ਗੁਰਿਆ ਪੁੱਤਰੀ ਰਵੀ, ਆਸ਼ਾ ਪੁੱਤਰੀ ਸੁਰੇਸ਼ ਸਾਹਨੀ ਅਤੇ ਸਵੀਟੀ ਪੁੱਤਰੀ ਵਕੀਲ ਸਾਹਨੀ ਸ਼ੁੱਕਰਵਾਰ ਦੀ ਦੁਪਹਿਰ ਘਰ ਦੇ ਬਾਹਰ ਖੇਡ ਰਹੀਆਂ ਸਨ।ਸ਼ਾਮ ਤੱਕ ਘਰ ਨਾ ਆਉਣ ਤੇ ਮਾਪਿਆਂ ਨੇ ਮੁੱਹਲਾ ਨਿਵਾਸੀਆਂ ਨੂੰ ਨਾਲ ਲੈ ਕੇ ਇਨ੍ਹਾਂ ਬੱਚੀਆਂ ਦੀ ਤਲਾਸ਼ ਕੀਤੀ।ਕਾਫੀ ਤਲਾਸ਼ ਦੇ ਬਾਅਦ ਵੀ ਕੋਈ ਸੁਰਾਗ ਨਾ ਮਿਲਿਆ।ਸ਼ਨੀਵਾਰ ਸਵੇਰੇ ਮਾਂ ਬਾਪ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ ਕਰਕੇ ਬੱਚੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪਰ ਨੇੜੇ ਖੜੀ ਕਾਰਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ।

ਦੇਰ ਸ਼ਾਮ ਫੇਰ ਪੁਲਿਸ ਨੇ ਸਰਚ ਆਪਰੇਸ਼ਨ ਦੇ ਅੰਤਰਗਤ ਇੱਕ ਇੰਡੀਕਾ ਕਾਰ ਤੋਂ ਬਦਬੂ ਆਉਣ ਤੇ ਜਦ ਟਾਕੀ ਤੋੜੀ ਤਾਂ ਤਿੰਨਾਂ ਬੱਚੀਆਂ ਦੀ ਲਾਸ਼ਾਂ ਮਿਲੀਆਂ।ਇਸ ਦੇ ਬਾਅਦ ਫੋਰੈਂਸਿਕ ਟੀਮ ਨੇ ਪਹੁੰਚਕੇ ਫਿੰਗਰ ਪ੍ਰਿੰਟ ਅਤੇ ਹੋਰ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲਿਆ।ਮਾਮਲੇ ਦੀ ਸੂਚਨਾ ਮਿਲਣ ਤੇ ਐਸਪੀਡੀ ਅਜਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

ਪੁਲਿਸ ਨੇ ਤਿੰਨਾਂ ਬੱਚੀਆਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਐਸਪੀ ਦੇਹਾਤ ਨੇ ਦੱਸਿਆ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਥਾਣਾ ਚਮਕੌਰ ਸਾਹਿਬ ਦੇ ਮੁੱਖੀ ਗੁਰਸੇਵਕ ਸਿੰਘ ਬਰਾੜ ਦੇ ਅਨੁਸਾਰ ਹੋ ਸਕਦਾ ਹੈ ਕਿ ਬੱਚੀਆਂ ਖੇਡਦੇ ਹੋਏ ਕਾਰ ਵਿੱਚ ਵੜ ਗਈਆਂ ਹੋਣਗੀਆਂ ਅਤੇ ਬਾਅਦ ਵਿੱਚ ਨਿਕਲਣ ਦਾ ਪਤਾ ਨਾ ਲੱਗਣ ਕਾਰਨ ਅੰਦਰ ਹੀ ਦਮ ਤੋੜ ਗਈਆਂ ਹੋਣ।ਕਾਰ ਮਾਲਿਕ ਦੇ ਬਾਰੇ ਵਿੱਚ ਪਤਾਾ ਲਗਾਇਆ ਜਾ ਰਿਹਾ ਹੈ।ਬੱਚੀਆਂ ਦੇ ਮਾਂ ਬਾਪ ਦਾ ਕਹਿਣਾ ਹੈ ਕਿ ਉਨ੍ਹਾ ਦੀ ਕਿਸੇ ਨਾਲ ਗੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤੇ ਸ਼ੱਕ ਹੈੇ।

Related posts

ਆਹ ਘਰ ਚੜ੍ਹਦੀ ਜਵਾਨੀ ਚ ਖਾਂਦੀ ਸੀ ਮੁੰਡੇ ਕੁੜੀਆਂ, ਕਰਤਾ ਖ਼ ? ਤਮ !

htvteam

ਜਵਾਨ ਮੁੰਡੇ ਕੁੜੀਆਂ ਕਦੇ ਵੀ ਏਦਾਂ ਜਨਮਦਿਨ ਮਨਾਉਣ ਦੀ ਨਾ ਸੋਚਣ

htvteam

ਕਮਾਲ ਦਾ ਡਾਕਟਰ ਗੱਲਾਂ ਗੱਲਾਂ ਨਾਲ ਪਿੰਡਾਂ ਦੇ ਪਿੰਡ ਕਰ ਦਿੰਦੈ ਠੀਕ

htvteam