Htv Punjabi
Punjab Video

ਸਰਕਾਰੀ ਮਾਸਟਰਨੀ ਨਾਲ ਖੇਤਾਂ ਚ …

ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਿਆ ਅਤੇ ਕਿਸਾਨ ਆਪਣੇ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਪਹੁੰਚ ਰਹੇ ਨੇ ਪਰ ਦੂਜੇ ਪਾਸੇ ਹੁਣ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ,, ਬੇਸ਼ੱਕ ਪਰਾਲੀ ਨੂੰ ਅੱਗ ਲਗਾਉਣ ਨਾਲ ਅਨੇਕਾਂ ਨੁਕਸਾਨ ਹ ਕਈ ਹਾਦਸੇ ਵਾਪਰਦੇ ਨੇ ਪਰ ਇਸ ਦੇ ਬਾਵਜੂਦ ਵੀ ਕਿਸਾਨ ਆਪਣੀਆਂ ਇਨਾਂ ਗੱਲਾਂ ਤੋਂ ਬਾਅਦ ਚ ਨਹੀਂ ਆਉਂਦੇ,,, ਸਰਕਾਰਾਂ ਵੀ ਕਹਿ ਕਹਿ ਕੇ ਥੱਕ ਚੁੱਕੀਆਂ ਪਰ ਕਿਸਾਨ ਪਰਾਲੀ ਲਗਾਤਾਰ ਸੜ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਤੋਂ ਜਿੱਥੇ ਸਕੂਲ ਤੋਂ ਘਰ ਆ ਰਹੀ ਇਕ ਸਰਕਾਰੀ ਅਧਿਆਪਕਾ ਉਸ ਵੇਲੇ ਗੰਭੀਰ ਜਖ਼ਮੀਂ ਹੋ ਗਈ, ਜਦੋਂ ਇਕ ਖੇਤ ‘ਚ ਝੋਨੇ ਦੀ ਰਹਿੰਦ ਖੂੰਹਦ ਨੂੰ ਲੱਗੀ ਅੱਗ ਦੇ ਧੂੰਏ ਕਾਰਨ ਉਸ ਦਾ ਸਕੂਟਰੀ ਕੱਚੇ ਬੰਨ੍ਹ ਤੋਂ ਸਿੱਧਾ 25 ਫੁੱਟ ਹੇਠਾਂ ਸੱੜਦੇ ਖੇਤ ਵਿਚ ਜਾ ਡਿੱਗੀ ,,,,ਅਧਿਆਪਕਾ ਦੇ ਖੇਤਾਂ ਵਿਚ ਡਿੱਗਦਿਆਂ ਹੀ ਕੋਲੋਂ ਲੰਘ ਰਹੇ ਰਾਹਗੀਰਾਂ ਵੱਲੋਂ ਉਕਤ ਅਧਿਆਪਕਾ ਨੂੰ ਖੇਤਾਂ ਵਿਚੋਂ ਕੱਢ੍ਹ ਕੇ ਹਸਪਤਾਲ ਪਹੁੰਚਾਇਆ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਅਧਿਆਪਕਾ ਦੀ ਪਛਾਣ ਨੀਤੂ ਵਜੋਂ ਹੋਈ ਹੈ ,

ਇਸ ਸਬੰਧੀ ਮੌਕੇ ‘ਤੇ ਹੀ ਮੌਜੂਦ ਪ੍ਰਰਾਇਮਰੀ ਸਕੂਲ ਹਬੀਬ ਕੇ ਦੇ ਹੈੱਡ ਟੀਚਰ ਸੁਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਮੈਡਮ ਨੀਤੂ ਬੰਨ੍ਹ ‘ਤੇ ਪਹੁੰਚੇ ਤਾਂ ਚਾਰੇ ਪਾਸੇ ਧੂੰਆ ਹੀ ਧੂੰਆ ਸੀ। ਕੁੱਝ ਵੀ ਨਜ਼ਰ ਨਾ ਆਉਣ ਕਾਰਨ ਮੈਡਮ ਸਿੱਧੀ ਸੜਦੇ ਹੋਏ ਖੇਤਾਂ ਵਿਚ ਜਾ ਡਿੱਗੇ। ਸੁਧੀਰ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਈ ਜਾਵੇ।

ਇਥੇ ਜ਼ਿਕਰਯੋਗ ਹੈ ਕਿ ਡੀਸੀ ਵੱਲੋਂ ਆਏ ਦਿਨ ਜਾਰੀ ਕੀਤੇ ਜਾਂਦੇ ਪਾਬੰਧੀ ਦੇ ਹੁਕਮਾਂ ਨੂੰ ਜਿਥੇ ਲੋਕ ਟਿੱਚ ਜਾਣ ਰਹੇ ਹਨ, ਉਥੇ ਮਨਾਹੀ ਦੇ ਇਹ ਹੁਕਮ ਮਹਿਜ਼ ਕਾਗਜ਼ੀ ਕਾਰਵਾਈ ਹੀ ਸਾਬਤ ਹੋ ਰਹੇ ਹਨ। ਇਥੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਝੋਨੇ ਦੀ ਪਰਾਲੀ ਅਤੇ ਰਹਿੰਦ ਖੂਹੰਦ ਨੂੰ ਅੱਗ ਲਾਏ ਜਾਣ ਤੋਂ ਮਨਾਹੀ ਦੇ ਬਾਵਜੂਦ ਜੇ ਕਰ ਅਜਿਹਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੋਣ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਸਾਰ ਚੱਕਤਾ ਕੰਮ

htvteam

ਨਿਹੰਗ ਸਿੰਘ ਨੇ ਅਪੰਗ ਮੁੰਡੇ ਦਾ ਕੀਤਾ ਮਿੰਟਾਂ ‘ਚ ਇਲਾਜ; ਵੀਡੀਓ ਹੋਈ ਵਾਇਰਲ

htvteam

ਪੰਜਾਬ ਪੁਲਿਸ ਬਹਿਰੂਪੀਏ ਨਿਹੰਗਾਂ ਵਿਰੁੱਧ ਹੁਣ ਕਰਨ ਜਾ ਰਹੀ ਐ ਆਹ ਕੰਮ, ਡੀਜੀਪੀ ਦਿਨਕਰ ਗੁਪਤਾ ਦਾ ਵੱਡਾ ਬਿਆਨ 

Htv Punjabi

Leave a Comment