ਕਰੋਨਾ ਵਾਇਰਸ ਅਤੇ ਫਲੂ ਦੀ ਲਪੇਟ ‘ਚ ਇਕੋ ਸਮੇਂ ਹੋਣ ਨਾਲ ਰੋਗੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ‘ਪਬਲਿਕ ਹੈਲਥ ਇੰਗਲੈਂਡ’ ਦੀ ਰਿਪੋਰਟ ਦੇ ਅਨੁਸਾਰ ਇੰਨਫੈਕਸ਼ਨ ਨਾਲ ਇਨਸਾਨ ਦੀ ਮੌਤ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। ਨਾਲ ਹੀ ਮਾਹਰਾਂ ਨੇ ਸਰਦੀਆਂ ‘ਚ ਦੁੱਗਣਾ ਝਟਕਾ ਲੱਗਣ ਦੀ ਚੇਤਾਵਨੀ ਦਿੱਤੀ ਹੈ।
ਰਿਪੋਰਟਾਂ ਦੇ ਅਨੁਸਾਰ ਦੋਹਾਂ ਇਨਫੈਕਸ਼ਾਂ ਦੇ ਨਾਲ ਹਸਪਤਾਲ ‘ਚ ਦਾਖਿਲ ਹੋਏ ਮਰੀਜ਼ ਨੂੰ ਦੋਹਾਂ ਟੈਸਟਾਂ ‘ਚ ਨੈਗੇਟਿਵ ਪਾਏ ਜਾਣ ਵਾਲੇ ਵਿਅਕਤੀ ਦੀ ਤੁਲਨਾ ‘ਚ ਖਤਰਾ ਛੇ ਗੁਣਾ ਜਿਆਦਾ ਹੋ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਿਟੇਨ ‘ਚ ਇਸ ਸਾਲ ਹੁਣ ਤੱਕ ਸਭ ਤੋਂ ਜਿਆਦਾ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਚਲਾਇਆ ਜਾਵੇਗਾ।
ਇਸ ਪ੍ਰੋਗਰਾਮ ਦੇ ਤਹਿਤ ੩ ਕਰੋੜ ਲੋਕਾਂ ਨੂੰ ਟਾਰਗੇਟ ‘ਤੇ ਰੱਖਿਆ ਗਿਆ ਹੈ, ਜਿਹੜੇ ਕੇ ਪਿਛਲੇ ਸਾਲ ਦੀ ਤੁਲਨਾ ‘ਚ ਦੁੱਗਣੇ ਹਨ॥ ੬੫ ਸਾਲ ਤੋਂ ਜਿਆਦਾ ਉਮਰ ਵਾਲੇ ਅਤੇ ਗਰਭਵਤੀ ਔਰਤਾਂ ਵਰਗੇ ਵਰਗ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਇਸ ਵਰਗ ਦੇ ਲਈ ਇਹ ਵੈਕਸੀਨੇਸ਼ਨ ਸਹੀ ਬਚਦੀ ਹੈ ਤਾਂ ਬਚੀ ਹੋਈ ਵੈਕਸੀਨ ੫੦ ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਨੁੰ ਦਿੱਤੀ ਜਾਵੇਗੀ।
ਸਰਦੀ ਦੇ ਮੌਸਮ ‘ਚ ਜੇਕਰ ਲੋਕ ਫਲੂ ਨਾਲ ਆਪਣੀ ਰੱਖਿਆ ਨਹੀਂ ਕਰ ਪਾਂਉਂਦੇ ਤਾਂ ਹਸਪਤਾਲਾਂ ‘ਚ ਮਰੀਜ਼ਾਂ ਦੀ ਸੰਖਿਆ ਕਾਫੀ ਵੱਧ ਸਕਦੀ ਹੈ। ਇਸ ਗੱਲ ਦਾ ਨਿਸ਼ਚਿਤ ਤੌਰ ‘ਤੇ ਧਿਆਨ ਰੱਖਣਾ ਹੋਵੇਗਾ ਕਿ ਵਿਅਕਤੀ ਨੂੰ ਫਲੂ ਹੈ ਜਾਂ ਕੋਵਿਡ-੧੯ ਜਾਂ ਦੋਹੇ,