ਸਰਕਾਰਾਂ ਕਹਿੰਦੀਆਂ ਸੀ ਚਾਰ ਹਫ਼ਤਿਆਂ ਚ ਨਸ਼ਾ ਪੰਜਾਬ ਚ ਦਿਖਣਾ ਤੱਕ ਨੀਂ.. ਪਰ ਹੋਇਆ ਕੀ, ਝੂਠੇ ਵਾਅਦੇ ਲੋਕਾਂ ਦੇ ਚਪੇੜਾਂ ਵਾਂਗ ਵੱਜੇ… ਆਪਣੇ ਵਾਅਦਿਆਂ ਅੱਗੇ ਸਰਕਾਰ ਤਾਂ ਫੇਲ੍ਹ ਹੋ ਗਈ ਪਰ ਸਰਕਾਰ ਦਾ ਕੰਮ ਇਕ ਸਰਪੰਚ ਦੇ ਕਰਕੇ ਦਿਖਾਤਾ… ਬਿਲਕੁਲ ਸਹੀ ਸੁਣ ਰਹੇ ਓ,,, ਪੂਰੇ ਪੰਜਾਬ ਚੋਂ ਤਾਂ ਨੀਂ ਪਰ ਆਪਣੇ ਪਿੰਡ ਚੋਂ ਨਸ਼ਾ ਬਿਲਕੁਲ ਖ਼ਤਮ ਕਰ ਦਿੱਤਾ… ਪਿੰਡ ਚ ਫਾਲਤੂ ਪਈ ਧਰਮਸ਼ਾਲਾ ਤੇ ਅਜਿਹਾ ਜਗਾੜ ਲਾਇਆ ਜਿੱਥੇ ਪਿੰਡ ਦੇ ਸਾਰੇ ਨਸ਼ੇੜੀ ਇਕੱਠੇ ਹੋਣ ਲੱਗ ਗਏ… ਜੀ ਹਾਂ ਕੋਈ ਮਜ਼ਾਕ ਨੀਂ ਕਰ ਰਹੇ ਜੋ ਸੁਣ ਰਹੇ ਓ ਬਿਲਕੁਲ ਸਹੀ ਸੁਣ ਰਹੇ ਓ… ਫਰੀਦਕੋਟ ਦਾ ਪਿੰਡ ਮਚਾਕੀ ਕਲਾਂ ਦੀ ਗੱਲ ਅਸੀਂ ਕਰ ਰਹੇ ਹਾਂ ਜਿੱਥੇ ਇਕ ਸਰਪੰਚ ਤੇ ਉਸਦੀ ਪੂਰੀ ਟੀਮ ਨੇ ਮਿਲ ਕੇ ਪਿੰਡ ਦੀ ਧਰਮਸ਼ਾਲਾ ਨੂੰ ਨਸ਼ਾ ਛਡਾਊ ਕੇਂਦਰ ਬਣਾ ਦਿੱਤਾ… ਕਹਿੰਦੇ ਕਹਾਉਂਦੇ ਨਸ਼ੇੜੀਆਂ ਨੂੰ ਸਿੱਧਾ ਰਾਹ ਪਾ ਦਿੱਤਾ,,, ਕਹਿੰਦੇ ਪਿੰਡ ਦੇ 22 ਨਸ਼ੇੜੀ ਅਜਿਹੇ ਸੀ ਜਿਹੜੇ ਦਿਹਾੜੀ ਚ 9-9 ਹਜ਼ਾਰ ਦਾ ਚਿੱਟਾ ਛੱਕ ਜਾਂਦੇ ਸੀ ਪਰ ਹੁਣ ਸਿੱਧੇ ਰਾਹੇ ਪਾਤੇ… ਇੱਕ ਗੱਲ਼ ਤੁਹਾਨੂੰ ਹੋਰ ਦੱਸਦੇ ਹਾਂ ਜਿਹੜੇ ਆਹ 22 ਨਸ਼ੇੜੀ ਸੀ ਉਹ ਵੀ ਸਰਪੰਚ ਤੇ ਉਸਦੀ ਟੀਮ ਨੂੰ ਪੂਰਾ ਸਹਿਯੋਗ ਦਿੰਦੇ ਰਹੇ ਨੇ,,, ਲਗਭਗ ਦੋ ਮਹੀਨੇ ਧਰਮਸ਼ਾਲਾ ਚ ਬੰਦ ਰਹੇ ਨੇ ਤੇ ਹੁਣ ਟਿੱਪ ਟਾਪ ਹੋ ਕੇ ਬਾਹਰ ਆ ਗਏ…
previous post