ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ (ਰਜਿ) ਦੇ ਵੱਲੋਂ ਇਸਲਾਮਿਕ ਗਰਲ ਕਾਲਜ ਮਲੇਰਕੋਟਲਾ ‘ਚ ਬਹੁਤ ਸਾਰੇ ਜਰੂਰਤਮੰਦ ਬੱਚਿਆਂ ਦੇ ਲਈ ਤਕਰੀਬਨ 69.100 ਰੁਪਏ ਦੇ ਚੈੱਕ ਕਾਲਜ ਪ੍ਰਿੰਸੀਪਲ ਰੁਬੀਨਾ ਨੂੰ ਜਨਾਬ ਸਿਰਾਜਦੀਨ ਸਾਬਕਾ ਤਹਿਸੀਲਦਾਰ ਦੇ ਹੱਥੋਂ ਦਵਾਏ ਗਏ। ਇਸ ਮੌਕੇ ਪਹੁੰਚੇ ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਸਰਪਰਸਤ ਹਾਜੀ ਅਬਦੁਲ ਗੁਫਾਰ, ਪ੍ਰਧਾਨ ਅਜ਼ਹਰ ਮੁਨੀਮ, ਜਰਨਲ ਸੈਕਟਰੀ ਮੁਹੰਮਦ ਗੁਲਜ਼ਾਰ, ਕੈਸ਼ੀਅਰ ਮੁਹੰਮਦ ਹਨੀਫ, ਰਮਜ਼ਾਨ ਸੋਨੀ ਅਤੇ ਹਾਜੀ ਹਨੀਫ ਨਾਲ ਰਹੇ। ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ (ਰਜਿ) ਪਹਿਲਾਂ ਤਕਰੀਬਨ 14 ਸਾਲ ਤੋਂ ਵੈੱਲਫੇਅਰ ਦੇ ਕੰਮ ਕਰਦੀ ਆ ਰਹੀ ਹੈ।

ਕਾਬਿਲੇਗੌਰ ਹੈ ਕਿ ਲਾਕ ਡਾਊਨ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਜਿੱਥੇ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,,ਜਿਸ ਦੇ ਚਲਦਿਆਂ ਹੁਣ ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਵੱਲੋਂ ਇਹ ਨੇਕ ਕੰਮ ਕੀਤੇ ਗਏ। ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੇ ਇਸ ਸੁਸਾਇਟੀ ਵੱਲੋਂ ਤਕਰੀਬਨ 14 ਸਾਲ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਅਤੇ ਸ਼ਹਿਰ ਮਲੇਰਕੋਟਲਾ ਵਿਚ ਵੀ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ।
previous post
