Htv Punjabi
Crime Punjab Video

ਸ਼ੰਭੂ ਧਮਾਕਾ ਤੋਂ ਬਾਅਦ ਕੁੱਤਿਆਂ ਨੇ ਲਈ ਤਲਾਸੀ….

ਸ਼ੰਭੂ ਧਮਾਕੇ ਤੋਂ ਬਾਅਦ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਹਾਈ ਅਲਰਟ
ਅੰਮ੍ਰਿਤਸਰ ‘ਚ ਸਖ਼ਤ ਚੈਕਿੰਗ
ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ GRP-RPF ਦੀ ਸਾਂਝੀ ਕਾਰਵਾਈ
ਡੌਗ ਸਕਵਾਡ ਨਾਲ ਤਲਾਸ਼ੀ
ਯਾਤਰੀਆਂ ਦੀ ਸੁਰੱਖਿਆ ਲਈ ਟਰੇਨਾਂ ਤੇ ਬੈਗਾਂ ਦੀ ਜਾਂਚ
ਸ਼ੱਕੀ ਲੋਕਾਂ ‘ਤੇ ਖਾਸ ਨਜ਼ਰ
ਦੇਰ ਰਾਤ ਸ਼ੰਭੂ ਕੋਲ ਪਿੰਡ ਵਿਖੇ ਇੱਕ ਨੌਜਵਾਨ ਵੱਲੋਂ ਰੇਲਵੇ ਪਟੜੀ ‘ਤੇ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਦੌਰਾਨ ਉਹ ਖੁਦ ਹੀ ਧਮਾਕੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਇਸੇ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਵੀ ਪ੍ਰਸ਼ਾਸਨ ਵੱਲੋਂ ਸਖ਼ਤ ਚੈਕਿੰਗ ਮੁਹਿੰਮ ਚਲਾਈ ਗਈ। ਜੀਆਰਪੀ ਅਤੇ ਆਰਪੀਐਫ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਸਟੇਸ਼ਨ ਦੇ ਹਰ ਹਿੱਸੇ ਦੀ ਜਾਂਚ ਕੀਤੀ। ਡੌਗ ਸਕਵਾਡ ਟੀਮਾਂ ਨੂੰ ਨਾਲ ਲੈ ਕੇ ਪਲੇਟਫਾਰਮਾਂ, ਵੇਟਿੰਗ ਏਰੀਆ, ਟਿਕਟ ਘਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਹਰ ਯਾਤਰੀ ਦੇ ਬੈਗਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਟਰੇਨਾਂ ਦੇ ਅੰਦਰ ਜਾ ਕੇ ਵੀ ਚੈਕਿੰਗ ਕੀਤੀ ਗਈ। ਜਿਹੜੇ ਲੋਕ ਸ਼ੱਕੀ ਲੱਗੇ, ਉਨ੍ਹਾਂ ਦੀ ਵੱਖਰੇ ਤੌਰ ‘ਤੇ ਤਲਾਸ਼ੀ ਲਈ ਗਈ। ਪੁਲਿਸ ਵੱਲੋਂ ਸਟੇਸ਼ਨ ‘ਤੇ ਆਉਣ-ਜਾਣ ਵਾਲੇ ਹਰ ਵਿਅਕਤੀ ‘ਤੇ ਨਜ਼ਰ ਰੱਖੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਜੀਆਰਪੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਜੀਆਰਪੀ ਅਤੇ ਆਰਪੀਐਫ ਵੱਲੋਂ ਰੁਟੀਨ ਮੁਤਾਬਕ ਰੇਲਵੇ ਸਟੇਸ਼ਨਾਂ ‘ਤੇ ਚੈਕਿੰਗ ਕੀਤੀ ਜਾਂਦੀ ਹੈ, ਪਰ ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਅੱਜ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖਾਸ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਯਾਤਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪੁਲਿਸ ਹਰ ਵੇਲੇ ਲੋਕਾਂ ਦੀ ਸੁਰੱਖਿਆ ਲਈ ਮੁਸਤੈਦ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

26 ਜਨਵਰੀ ਨੂੰ ਦਿਲੀ ਦੇ ਲਾਲ ਕਿਲਾ ਵਿਖੇ ਨਿਸ਼ਾਨ ਸਾਹਿਬ ਚਲਾਉਣ ਵਾਲੇ ਯੁਗਰਾਜ ਸਿੰਘ ਦੀ ਹੋਈ ਦਿਲੀ ਕੋਰਟ ਤੌ ਐਨਟੀਸਪੈਟਰੀ ਜਮਾਨਤ!

htvteam

‘ਆਪ’ ਦੀ ਅਨਮੋਲ ਗਗਨ ਮਾਨ ਖਰੜ ਤੋਂ ਜੇਤੂ

htvteam

ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਹੋਈ ਖਤਮ ?

htvteam

Leave a Comment