ਸਾਬਕਾ ਵਿਧਾਇਕ ਸਵਰਗੀ ਜਗਦੀਸ਼ ਰਾਜ ਸਾਹਨੀ ਅੰਬਿਕਾ ਖੰਨਾ ਦਾ ਕਹਿਣਾ ਸੀ ਕੇ ਬਟਾਲਾ ਵਿੱਚ ਅਰਬਨ ਅਸਟੇਟ ਕਲੋਨੀ ਦੇ ਅੰਦਰ ਜ਼ਮੀਨੀ ਪਲਾਟ ਵਿਚ ਸਾਡੇ ਵਲੋਂ ਦੀਵਾਰ ਅਤੇ ਗਾਰਡ ਦਾ ਕਮਰਾ ਬਣਵਾਇਆ ਜਾ ਰਿਹਾ ਸੀ ਤਦੇ ਦੁਪਹਿਰ ਦੇ ਸਮੇ 50 ਦੇ ਕਰੀਬ ਕੁਝ ਲੋਕ ਆਏ ਅਤੇ ਓਹਨਾ ਵਲੋਂ ਪਹਿਲਾ ਇਟਾਂ ਚਲਾਈਆਂ ਗਈਆਂ ਅਤੇ ਫਿਰ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ ਆਪਣੀ ਜਾਨ ਬਚਾਉਣ ਲਈ ਜਵਾਬੀ ਫਾਇਰਿੰਗ ਕੀਤੀ ਗਈ ਜਿਸਦੇ ਚਲਦੇ ਉਕਤ ਲੋਕ ਫਰਾਰ ਹੋ ਗਏ| ਬਟਾਲਾ ਦੀ ਪੋਸ਼ ਕਾਲੋਨੀ ਅਰਬਨ ਅਸਟੇਟ ਵਿੱਚ ਉਸ ਸਮੇ ਮਹੌਲ ਦਹਿਸ਼ਤ ਭਰਿਆ ਹੋ ਗਿਆ ਜਦੋਂ ਜ਼ਮੀਨੀ ਪਲਾਟ ਨੂੰ ਲੈਕੇ ਇਕ ਗੁਰਪ ਨੇ ਸਾਬਕਾ ਵਿਧਾਇਕ ਸਵਰਗੀ ਜਗਦੀਸ਼ ਰਾਜ ਸਾਹਨੀ ਦੇ ਪਰਿਵਾਰ ਉਤੇ ਤਾਬੜ ਤੋੜ ਗੋਲੀਆਂ ਚਲਾਨੀਆ ਸ਼ੁਰੂ ਕਰ ਦਿੱਤੀਆਂ| ਇਸ ਘਟਨਾ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ| ਘਟਨਾ ਸੀ ਸੀ ਟੀ ਵੀ ਵਿਚ ਰਿਕਾਰਡ ਹੋ ਗਈ|