Htv Punjabi
corona news crime news Fitness Health Punjab

ਪ੍ਰਾਪਰਟੀ ਡੀਲਰ ਨਾਲ ਹੋ ਗਈ ਜੱਗੋਂ ਤੇਹਰਵੀਂ, ਪ੍ਰਾਪਰਟੀ ਦੇਖਣ ਧੇ ਬਹਾਨੇ ਸੱਦਿਆ ਤੇ ਇਕੱਠੀਆਂ ਹੋਕੇ ਪੈ ਗਈਆਂ ਜਨਾਨੀਆਂ, ਪੈਸੇ ਵੀ ਵਸੂਲੇ

ਮਾਨਸਾ : ਮਾਨਸਾ ਪੁਲਿਸ ਨੇ ਠੱਗ ਗਿਰੋਹ ਦੇ 4 ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ 2 ਨੂੰ ਕਾਬੂ ਕਰ ਲਿਆ ਹੈ।ਇਸ ਗਿਰੋਹ ਦੇ ਬਾਕੀ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਕੋਸਿ਼ਸ਼ ਜਾਰੀ ਹੈ।ਐਸਐਸਪੀ ਮਾਨਸਾ ਡਾਕਟਰ ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਨ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੁਰੂਸਰ ਨੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਪ੍ਰਾਪਰਟੀ ਦਾ ਕੰਮ ਵੀ ਕਰਦਾ ਹੈ।18 ਜੁਲਾਈ 2020 ਨੂੰ ਚਿੰਤ ਕੌਰ ਨਾਮ ਦੀ ਔਰਤ ਨੇ ਮਾਨਸਾ ਕਚਹਿਰੀ ਰੋਡ ਵਿੱਚ ਆਪਣਾ ਪਲਾਟ ਵੇਚਣ ਦੇ ਲਈ ਫੋਨ ਕਰਕੇ ਬੱਸ ਸਟੈ਼ਡ ਬਹਿਣੀਵਾਲ ਵਿੱਚ ਬੁਲਾਇਆ।ਉਹ ਚਿੰਤ ਕੌਰ ਨੂੰ ਨਾਲ ਲੈ ਕੇ ਮੋਟਰਸਾਈਕਲ ਤੇ ਮਾਨਸਾ ਪਲਾਟ ਦੇਖਣ ਦੇ ਲਈ ਆ ਰਿਹਾ ਸੀ।ਜਦ ਉਹ ਮੂਸਾ ਚੁੰਗੀ ਮਾਨਸਾ ਦੇ ਕੋਲ ਪਹੁੰਚੇ ਤਾਂ ਚਿੰਤ ਕੌਰ ਨੇ ਕਿਹਾ ਕਿ ਉਸ ਦੀ ਭੈਣ ਕਿਰਨ ਕੌਰ ਅਤੇ ਮਾਸੀ ਮਲਕੀਤ ਕੌਰ ਜਿਹੜੀ ਇੱਥੇ ਬਾਗ ਵਾਲੇ ਗੁਰਦੁਆਰੇ ਦੇ ਨੇੜੇ ਰਹਿੰਦੇ ਹਨ ਦੇ ਘਰ ਚਾਹ ਪੀ ਕੇ ਚਲਦੇ ਹਨ।ਇਸ ਦੇ ਬਾਅਦ ਚਿੰਤ ਕੌਰ ਉਸ ਨੂੰ ਕਿਰਨ ਕੌਰ ਦੇ ਘਰ ਲੈ ਗਈ।ਇੱਥੇ ਸਭ ਨੇ ਚਿੰਤ ਕੌਰ ਅਤੇ ਉਸ ਨੂੰ ਪਹਿਲੇ ਕਮਰੇ ਵਿੱਚ ਬਿਠਾਇਆ।
ਇਸ ਦੇ ਬਾਅਦ ਬਾਹਰ ਤੋਂ ਤਾਲਾ ਲਾ ਕੇ ਉਸ ਨੂੰ ਬੰਦੀ ਬਣਾ ਲਿਆ ਅਤੇ ਜਸਵੰਤ ਸਿੰਘ ਨਾਮ ਦੇ ਬੰਦੇ ਨੂੰ ਵੀ ਬੁਲਾ ਲਿਆ।ਸਭ ਨੇ ਗਲਤ ਇਲਜ਼ਾਮ ਲਾ ਕੇ ਉਸ ਦਾ ਮੋਬਾਈਲ ਅਤੇ ਪਰਸ ਤੋਂ 5 ਹਜ਼ਾਰ ਰੁਪਏ ਕੱਢ ਲਏ।ਇਹੀ ਨਹੀਂ ਮੁਲਜ਼ਮ 70 ਹਜ਼ਾਰ ਰੁਪਏ ਦੀ ਡਿਮਾਂਡ ਕਰਨ ਲੱਗੇ ਕਿ ਜੇਕਰ ਪੈਸੇ ਨਹੀਂ ਦੇਵੇਗਾ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਦਨਾਮ ਕਰ ਮੁਕੱਦਮਾ ਦਰਜ ਕਰਵਾਉਣਗੇ।ਉਹ ਪੈਸਿਆਂ ਦਾ ਇੰਤਜਾਮ ਕਰਨ ਦੇ ਬਹਾਨੇ ਚੰਗੁਲ ਤੋਂ ਨਿਕਲ ਆਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।ਇਸ ਦੇ ਬਾਅਦ ਚਾਰੋਂ ਮੁਲਜ਼ਮ ਚਿੰਤ ਕੌਰ, ਮਲਕੀਤ ਕੌਰ ਪਤਨੀ ਸੁਖਵਿੰਦਰ ਸਿੰਘ, ਕਿਰਣ ਕੌਰ ਪਤਨੀ ਬਲਜੀਤ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਨਿਹਾਲ ਸਿੰਘ ਵਾਸੀਆਨ ਮਾਨਸਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ।ਜਾਂਚ ਅਧਿਕਾਰੀ ਥਾਣਾ ਸਦਰ ਮਾਨਸਾ ਸਹਿਤ ਪੁਲਿਸ ਨੇ ਕਿਰਣ ਕੌਰ ਅਤੇ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।

Related posts

ਮਹਾਂਮਾਰੀਆਂ ਦੋਰਾਨ ਚੱਲੀਆਂ ਸਾਜ਼ਿਸ਼ਾਂ ਦੇ ਉਹ ਕਿੱਸੇ ਜਿਹੜੇ ਸਦੀਆਂ ਤੋਂ ਅੱਜ ਵੀ ਨੇ ਮਸ਼ਹੂਰ! ਪੜ੍ਹੋ ਅੱਖਾਂ ਖੋਲ੍ਹ ਸੱਚ!

Htv Punjabi

ਆਹ ਦੇਖੋ ਮੁੰਡਿਆਂ ਕੋਲੋ ਕੀ ਫੜ੍ਹਿਆ ?

htvteam

ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ‘ਚ ਦੇਖੋ ਡਾਕਟਰਾਂ ਨੇ ਕੀ ਕੀਤੇ ਵੱਡੇ ਖੁਲਾਸੇ ?

htvteam