ਇਹ ਤਸਵੀਰਾਂ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ ਭਿੰਦਰ ਸਿੰਘ ਅਤੇ ਡਿਪਟੀ ਸਿੰਘ ਨਾਂ ਦੇ ਨੌਜਵਾਨਾਂ ਦੀਆਂ ਨੇ ਜੋ ਕਿ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਪਿੰਡ ਪਥਰਾਲਾ ਤੋਂ ਵਾਪਿਸ ਘਰ ਪਿੰਡ ਕੁਰਾਈਵਾਲਾ ਨੂੰ ਜਾ ਰਹੇ ਸਨ, ਜਦੋਂ ਕਿ ਉਹ ਗਿੱਦੜਬਾਹਾ-ਮਲੋਟ ਰੋਡ ਸਥਿਤ ਫਲਾਈਓਵਰ ਤੋਂ ਕੁਝ ਅੱਗੇ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਤੀਜੇ ਵਜੋਂ ਦੋਵੇਂ ਬਾਈਕ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਦਾ ਦੁੱਖਦਾਈ ਪੱਖ ਇਹ ਵੀ ਰਿਹਾ ਕਿ ਰਾਤ ਦਾ ਸਮਾਂ ਹੋਣ ਕਾਰਨ ਕਿਸੇ ਨੂੰ ਉਕਤ ਹਾਦਸੇ ਬਾਰੇ ਪਤਾ ਨਹੀਂ ਲੱਗਾ ਜਿਸ ਕਾਰਨ ਭਿੰਦਰ ਸਿੰਘ ਘਟਨਾ ਵਾਲੀ ਜਗ੍ਹਾ ਤੋਂ ਕੁਝ ਦੂਰ ਕੱਚੀ ਜਗ੍ਹਾ ਵਿਚ ਜਾ ਡਿੱਗਾ ਰਿਹਾ ਜਦੋਂ ਕਿ ਡਿਪਟੀ ਸਿੰਘ ਮ੍ਰਿਤ ਹਾਲਤ ਵਿਚ ਸੜਕ ਤੇ ਪਿਆ ਰਿਹਾ, ਜਿਸ ਉਪਰੋਂ ਹਨੇਰਾ ਅਤੇ ਸੰਘਣੀ ਧੁੰਦ ਹੋਣ ਕਾਫੀ ਵਾਹਨ ਲੰਘਦੇ ਰਹੇ, ਜਿਸ ਦੇ ਚੱਲਦਿਆਂ ਉਸਦੀ ਲਾਸ਼ ਬੁਰੀ ਤਰ੍ਹਾਂ ਕੁਚਲੀ ਗਈ।
previous post