ਜਿਸ ਜਿਸ ਨੇ ਵੀ ਹੁਣ ਤੱਕ ਸਿੱਖ ਧਰਮ ਤੇ ਉਂਗਲ ਚੁੱਕੀ ਹੈ ਉਸ ਨੂੰ ਮੋੜਵਾਂ ਜਵਾਬ ਜਰੂਰ ਮਿਲਿਆ ਚਾਹੇ ਉਹ ਕੋਈ ਸਿਆਸੀ ਧਿਰ ਦੇ ਨਾਲ ਜੁੜਿਆ ਹੋਵੇ ਜਾਂ ਫਿਰ ਉਹ ਕੋਈ ਵੀ ਹੋਵੇ,,,, ਜ਼ੇਕਰ ਸਿੱਖ ਧਰਮ ਤੇ ਝਾਤ ਮਾਰੀ ਜਾਵੇ ਤਾਂ ਇਸ ਤੋਂ ਵੱਡਾ ਧਰਮ ਕੋਈ ਨਹੀਂ ਹੋਇਆ,,ਸਾਡੇ ਗੁਰੂਆਂ ਨੇ ਇੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਿੱਖ ਪੰਥ ਦੀ ਸਾਜਨਾ ਕੀਤੀ,, ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਬਣੇ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਲਈ ਆਪਣਾ ਸਾਰਾ ਪਰਿਵਾਰ ਵਾਰਿਆ,, ਪਰ ਭਾਜਪਾ ਦੇ ਆਗੂ ਬੋਨੀ ਅਜਨਾਲਾ ਨੇ ਜਿਹੜਾ ਸਿੱਖ ਧਰਮ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਉਸਦੇ ਨਾਲ ਹਰ ਇੱਕ ਇਨਸਾਨ ਦਾ ਹਿਰਦਾ ਵਲੂੰਧਰਿਆ ਗਿਆ ਤੇ ਟੋਕਰਾ ਭਰ ਕੇ ਬੋਣੀ ਅਜਨਾਲਾ ਨੂੰ ਲਾਹਤਨਾ ਪਾਈਆਂ ਜਾ ਰਹੀਆਂ ਨੇ,, ਜਰਾ ਤੁਸੀਂ ਵੀ ਸੁਣ ਲਓ ਬੋਣੀ ਅਜਨਾਲਾ ਦਾ ਇਹ ਵਿਵਾਦਿਤ ਬਿਆਨ,,,,,,
ਲੋਕ ਸਭਾ ਚੋਣਾਂ ਵਿਚਾਲੇ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂਆਂ ਵਲੋਂ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਕਈ ਆਗੂ ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾਵਾਂ ਵਿਚ ਹਨ। ਵਿਵਾਦਿਤ ਬਿਆਨ ਤੋਂ ਬਾਅਦ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਹੈ ਤੇ ਆਪਣੇ ਇਸ ਵਿਬਾਦਿਤ ਬਿਆਨ ਤੇ ਸਪਸ਼ਟੀਕਰਨ ਦਿੱਤਾ।
ਦੱਸ ਦਈਏ ਕਿ ਅਮਰਪਾਲ ਸਿੰਘ ਬੋਨੀ ਅਜਨਾਲਾ ਫਰਵਰੀ 2023 ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਪਾਰਟੀ ‘ਚ ਸ਼ਮੂਲੀਅਤ ਕਰਵਾਈ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..