Htv Punjabi
Punjab Video

ਸਿੱਧੂ ਦੇ ਖਾਸਮਖ਼ਾਸ ਕੌਂਸਲਰ ਪੁੱਤ ਨੇ ਅੰਨੇਵਾਹ ਤਾੜ ਤਾੜ ਚਲਾਈਆਂ ਗੋਲ਼ੀਆਂ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਸੌ ਫੁੱਟੀ ਰੋਡ ਤੇ ਗੁਰਪ੍ਰਤਾਪ ਸਿੰਘ ਉਰਫ ਰਾਜਾ ਨਾਂ ਦਾ ਵਿਅਕਤੀ ਕਰਿਆਨਾ ਅਤੇ ਸਬਜ਼ੀ ਦਾ ਕਾਰੀਬਰ ਕਰਦਾ ਸੀ | ਨੇੜੇ ਹੀ ਚਰਨਦੀਪ ਸਿੰਘ @ ਬੱਬਾ ਨਾਂ ਦਾ ਨੌਜਵਾਨ ਦੀਪ ਨਾਮਕ ਬੇਕਰੀ ਚਲਾਉਂਦਾ ਸੀ | ਚਰਨਜੀਤ ਬੱਬਾ ਵਾਰਡ ਨੰਬਰ 45 ਤੋਂ ਕਾਂਗਰਸੀ ਕੌਂਸਲਰ ਦਲਬੀਰ ਕੌਰ ਦਾ ਪੁੱਤਰ ਹੈ | ਜੋ ਕਿ ਕਦੀ ਨਵਜੋਤ ਸਿੰਘ ਸਿੱਧੂ ਦਾ ਖਾਸ ਮੰਨਿਆ ਜਾਂਦਾ ਸੀ ਅਤੇ ਜਾਣਕਾਰੀ ਮੁਤਾਬਿਕ ਜੋ ਪਿਛਲੇ ਕੁੱਝ ਮਹੀਨਿਆਂ ਤੋਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਚੁੱਕ ਹੈ | ਚਰਨਜੀਤ ਸਿੰਘ ਬੱਬਾ ਅਤੇ ਗੁਰਪ੍ਰਤਾਪ ਸਿੰਘ @ ਰਾਜਾ ਦੇ ਵਿਚਾਲੇ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ |
ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਸ਼ਾਮ ਨੂੰ ਗੁਰਪ੍ਰਤਾਪ ਆਪਣੀ ਦੁਕਾਨ ‘ਤੇ ਵੈਲਡਿੰਗ ਵਾਲਾ ਕਾਰੀਗਰ ਬੁਲਾ ਕੇ ਕੰਮ ਕਰਵਾ ਰਿਹਾ ਸੀ। ਇਹ ਦੇਖ ਕੇ ਚਰਨਦੀਪ ਸਿੰਘ ਵੀ ਉਥੇ ਪਹੁੰਚ ਗਿਆ। ਦੋਵਾਂ ‘ਚ ਪਹਿਲਾਂ ਗਾਲੀ-ਗਲੋਚ ਹੋਇਆ। ਕੁਝ ਦੇਰ ਬਾਅਦ ਚਰਨਦੀਪ ਉਨ੍ਹਾਂ ਦੀ ਦੁਕਾਨ ਤੋਂ ਚਲਾ ਗਿਆ। ਫੇਰ ਥੋੜੇ ਸਮੇਂ ਬਾਅਦ ਉਹ ਆਪਣੇ 12-15 ਹਥਿਆਰਬੰਦ ਸਾਥੀਆਂ ਨਾਲ ਉਥੇ ਆਇਆ ਅਤੇ ਕੁੱਟਮਾਰ ਕਰਨ ਲੱਗ ਪਿਆ |

Related posts

ਆਹ ਸ਼ਤਿਰ ਜੋੜੇ ਤੋਂ ਬਚਕੇ ਰਹੋ

htvteam

ਕਮਜ਼ੋਰ ਤੇ ਬਿਮਾਰ ਦਿਲ ਵਾਲੇ ਐਵੇਂ ਖਾਣ ਲਾਲ ਮਿਰਚ ਫੇਰ ਦੇਖੋ ਕਮਾਲ

htvteam

ਆਹ ਦੇਖ ਲਓ ਪੁਰਾਣੀ ਰੰਜਿਸ਼ ਦਾ ਨਤੀਜਾ

htvteam