ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇਣ ਦੇ ਚਰਚੇ ਤੇ ਹੁਣ ਕਾਂਗਰਸ ‘ਚ ਪੂਰੀ ਤਰ੍ਹਾਂ ਬਗਾਵਤ ਹੋ ਗਈ ਹੈ | ਮਾਨਸਾ ਤੋਂ ਮੌਜ਼ੂਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੇ ਜਾਣ ਤੇ ਮੁਖ਼ਾਲਫ਼ਤ ਕਰਦੇ ਹੋਏ ਇੱਕ ਪ੍ਰੈਸ ਵਾਰਤਾ ਕਰ ਦੱਸਿਆ ਹੈ ਕਿ ਉਹਨਾਂ ਹਾਈ ਕਮਾਨ ਨੂੰ ਚਿੱਠੀ ਲਿਖ ਗੁਹਾਰ ਲਗਾ ਪੁੱਛਿਆ ਹੈ ਕਿ ਉਹਨਾਂ ਦੀ ਟਿਕਟ ਕਿਸ ਆਧਾਰ ਤੇ ਕੱਟੀ ਜਾ ਰਹੀ ਹੈ | ਮਾਨਸ਼ਾਹੀਆ ਨੇ ਕਿਹਾ ਕਿ ਜੇ ਹਾਈ ਕਮਾਨ ਨੇ ਕਿਸੀ ਗਾਇਕ ਨੂੰ ਟਿਕਟ ਦਿੱਤੀ ਤਾਂ ਉਹਨਾਂ ਦੇ ਕੋਲ ਸਾਰੇ ਵਿਕਲਪ ਖੁੱਲੇ ਨੇ, ਜਿਸਤੋਂ ਬਾਅਦ ਕਾਂਗਰਸ ਦੇ ਕਈ ਧਿਰ ਸਿੱਧੂ ਮੂਸੇਵਾਲੇ ਦੇ ਖਿਲਾਫ ਬਗਾਵਤ ਤੇ ਉੱਤਰ ਆਏ ਨੇ |