ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦਾ, ਜਿੱਥੇ ਪਿੰਡ ਰਾਮਪੁਰ ਕੁੱਕਰੀਆਂ ਦੇ ਰਹਿਣ ਵਾਲੇ ਇਸ 23 ਸਾਲ ਦੇ ਗਗਨਦੀਪ ਸਿੰਘ @ ਬੱਗੀ ਦਾ ਵਿਆਹ ਇਸੇ ਸਾਲ ਫਰਵਰੀ ਮਹੀਨੇ ਅਬੋਹਰ ਦੇ ਪਿੰਡ ਬਹਾਵਲ ਬਾਗ਼ੀਆਂ ਦੀ ਰਹਿਣ ਵਾਲੀ ਪਰਮਿੰਦਰ ਕੌਰ ਨਾਲ ਹੋਇਆ ਸੀ | ਵਿਆਹ ਵਾਲੀ ਰਾਤ ਹੀ ਦੋਵਾਂ ‘ਚ ਕੁੱਝ ਅਜਿਹਾ ਹੁੰਦਾ ਹੈ ਕਿ ਕੁੱਝ ਦਿਨ ਬਾਅਦ ਹੀ ਕੁੜੀ ਪੇਕੇ ਚਲੀ ਜਾਂਦੀ ਹੈ ਤੇ ਫੇਰ ਵਾਪਿਸ ਨਹੀਂ ਆਉਂਦੀ |
14 ਜੂਨ ਨੂੰ ਕੰਮ ‘ਤੇ ਗਿਆ ਬੱਗੀ ਵਾਪਿਸ ਨਹੀਂ ਆਉਂਦਾ ਤੇ ਫੇਰ ਅਚਾਨਕ ਅੱਗੇ ਜੋ ਕੁੱਝ ਹੁੰਦੈ ਉਸਨੂੰ ਜਾਣ ਪਰਿਵਾਰ ਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਤੇ ਪੁਲਿਸ ਹੈਰਾਨ ਹੋ ਜਾਂਦੀ ਹੈ |