ਸਕਰੀਨ ਦੇ ਤੁਸੀਂ ਦੋ ਨੌਜਵਾਨ ਮੁੰਡਿਆਂ ਨੂੰ ਸੁੰਨੀ ਗਲੀ ਚ ਦੇਖ ਰਹੇ ਹੋ ਜਿਨਾਂ ਨੇ ਕੱਪੜਾ ਬੰਨ ਕੇ ਮੂੰਹ ਵੀ ਲਕੋਇਆ ਹੋਇਆ ਅਤੇ ਇਹ ਗਲੀ ਚ ਅਜਿਹਾ ਪੁੱਠਾ ਕੰਮ ਕਰਦੇ ਨੇ ਕੀ ਲੋਕ ਵਾ ਘਰੋਂ ਬਾਹਰ ਨਾ ਨਿਕਲੇ, ਪਰ ਇਹਨਾਂ ਦੀ ਕਰਤੂਤ ਦੀ ਵੀਡੀਓ ਬਣ ਗਈ,, ਤੁਸੀਂ ਵੀ ਦੇਖ ਲਓ ਇਹ ਵੀਡੀਓ ਪਰ ਇਹਨਾਂ ਨੌਜਵਾਨਾਂ ਦੀ ਬਦਮਾਸ਼ੀ ਉਸ ਵੇਲੇ ਨਿਕਲ ਗਈ ਜਦੋਂ ਇਹਨਾਂ ਦਾ ਹਥਿਆਰ ਮੌਕੇ ਤੇ ਜਵਾਬ ਦੇ ਗਿਆ,,,,,
ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਰਜਿੰਦਰ ਨਗਰ ਇਲਾਕੇ ਦੇ ਵਿੱਚ ਵਾਲਮੀਕੀ ਸਮਾਜ ਦੇ ਆਗੂ ਦੇ ਘਰ ਦੇ ਬਾਹਰ ਗੋਲੀ ਚਲਾਈ ਗਈ,,,, ਇਸ ਮੌਕੇ ਵਾਲਮੀਕੀ ਸਮਾਜ ਦੇ ਆਗੂ ਪੀੜਿਤ ਪ੍ਰਦੀਪ ਗੱਬਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ ਇਸ ਦੇ ਬਾਰੇ ਉਹ ਕਈ ਵਾਰ ਪੁਲਿਸ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਤੇ ਉਹਨਾਂ ਨੂੰ ਵੀ ਇਸ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਕਈ ਵਾਰ ਮੇਰੇ ਘਰ ਦੇ ਬਾਹਰ ਹਮਲਾ ਵੀ ਕੀਤਾ ਗਿਆ ਹੈ।
ਉਥੇ ਹੀ ਪੁਲਿਸ ਚੌਂਕੀ ਵਿਜੇ ਨਗਰ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਮੌਕੇ ਤੇ ਪੁੱਜੇ ਉੱਥੇ ਗੋਲੀ ਦੇ ਖੋਲ੍ਹ ਵੀ ਸਾਨੂੰ ਬਰਾਮਦ ਹੋਇਆ ਹੈ ਤੇ ਸੀਸੀਟੀਵੀ ਕੈਮਰੇ ਸਾਰੀ ਘਟਨਾ ਕੈਦ ਹੋ ਗਈ ਹੈ ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਾਂ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,
ਖੈਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਆਰੋਪੀਆਂ ਨੂੰ ਫੜਨ ਦਾ ਭਰੋਸਾ ਦਿੱਤਾ ਜਾ ਰਿਹਾ ਤੇ ਬਾਕੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
