Htv Punjabi
Punjab Video

ਸੋਸ਼ਲ ਮੀਡੀਆ ਨੇ ਬਦਲੀ ਆਹ ਵਿਅਕਤੀ ਦੀ ਅਜਿਹੀ ਕਿਸਮਤ

ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਏ ਜਲੰਧਰ ਦੇ 50 ਸਾਲਾ ਅਸ਼ੋਕ ਮਸਕੀਨ
ਛੋਟੀ ਉਮਰ ਤੋਂ ਗਾਇਕੀ ਅਤੇ ਸੰਗੀਤ ਸਿੱਖਣਾ ਕੀਤਾ ਸ਼ੁਰੂ
ਮਸ਼ਹੂਰ ਗਾਇਕ ਸਾਬਰ ਕੋਟੀ ਤੋਂ ਲਈ ਗਾਇਕੀ ਅਤੇ ਸੰਗੀਤ ਦੀ ਸਿੱਖਿਆ
ਅਸ਼ੋਕ ਮਸਕੀਨ ਨੇ ਕਈ ਸਾਲ ਫੈਕਟਰੀ ਵਿੱਚ ਕੀਤਾ ਕੰਮ
ਘੱਟ ਉਮਰ ਵਿੱਚ ਆਪਣੇ ਘਰ ਤੋਂ ਪੈਦਲ ਜਲੰਧਰ ਕੈਂਟ ਸਾਬਰ ਕੋਟੀ ਦੇ ਘਰ ਗਾਇਕੀ ਸਿੱਖਣ ਜਾਂਦੇ ਸਨ, 50 ਸਾਲ ਦੀ ਉਮਰ ਵਿੱਚ ਸੱਚ ਹੋਇਆ ਸੁਪਨਾ*
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦੇਸ਼ ਅਤੇ ਦੁਨੀਆ ਦਾ ਇੱਕ ਐਸਾ ਪਲੇਟਫਾਰਮ ਬਣ ਗਿਆ ਹੈ ਜੋ ਰਾਤੋਂ-ਰਾਤ ਕਿਸੇ ਦੀ ਵੀ ਕਿਸਮਤ ਬਦਲ ਸਕਦਾ ਹੈ। ਪਰ ਇਹ ਵੀ ਸੱਚ ਹੈ ਕਿ ਮਿਹਨਤ ਨਾਲ ਹੀ ਇਨਸਾਨ ਆਪਣੀ ਪਹਿਚਾਣ ਬਣਾਉਂਦਾ ਹੈ। ਐਸਾ ਹੀ ਹੋਇਆ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ 50 ਸਾਲਾ ਅਸ਼ੋਕ ਮਸਕੀਨ ਨਾਲ, ਜੋ ਕੁਝ ਹੀ ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਗਏ ਅਤੇ ਇੱਕ ਕਾਮਯਾਬ ਗਾਇਕ ਵਜੋਂ ਆਪਣੀ ਪਹਿਚਾਣ ਬਣਾਈ ਹੈ। ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਹਿਣ ਵਾਲੇ ਅਸ਼ੋਕ ਮਸਕੀਨ ਨੇ ਮੀਡੀਆ ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਇਕੀ ਅਤੇ ਸੰਗੀਤ ਸਿੱਖਣ ਦਾ ਸ਼ੌਂਕ ਸੀ। ਉਨ੍ਹਾਂ ਨੇ ਮਰਹੂਮ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਤੋਂ ਛੋਟੀ ਉਮਰ ਵਿੱਚ ਗਾਇਕੀ ਅਤੇ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਪਰ ਉਨ੍ਹਾਂ ਦੀ ਕਿਸਮਤ ਦਾ ਤਾਲਾ ਹੁਣ ਖੁਲਿਆ ਹੈ ਜਦੋਂ ਉਹ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਏ ਹਨ।

ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਏ ਪੰਜਾਬੀ ਗਾਇਕ ਅਸ਼ੋਕ ਮਸਕੀਨ ਨੇ ਕਿਹਾ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਇਕੀ ਅਤੇ ਸੰਗੀਤ ਸਿੱਖਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਆਪਣੇ ਘਰ ਤੋਂ ਪੈਦਲ ਜਲੰਧਰ ਕੈਂਟ ਵਿੱਚ ਆਪਣੇ ਗੁਰੂ ਉਸਤਾਦ ਸਾਬਰ ਕੋਟੀ ਕੋਲ ਗਾਇਕੀ ਅਤੇ ਸੰਗੀਤ ਦੀ ਸਿੱਖਿਆ ਲੈਣ ਜਾਂਦੇ ਸਨ। ਲਗਭਗ ਇੱਕ ਸਾਲ ਤੱਕ ਉਹ ਪੈਦਲ ਜਾਂਦੇ ਰਹੇ ਅਤੇ ਉਸ ਤੋਂ ਬਾਅਦ ਸਾਈਕਲ ‘ਤੇ ਜਾਣ ਲੱਗ ਪਏ। ਉਹ ਲਗਾਤਾਰ ਆਪਣੇ ਗੁਰੂ ਤੋਂ ਸਿੱਖਿਆ ਲੈਂਦੇ ਰਹੇ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਗੁਰੂ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਦਿੱਤੀ ਸਿੱਖਿਆ ਦੇ ਕਾਰਨ ਹੀ ਉਹ ਅੱਜ ਇਸ ਮਕਾਮ ਤੱਕ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ 50 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੇ ਗਾਇਕੀ ਅਤੇ ਸੰਗੀਤ ਦਾ ਰਿਆਜ਼ ਜਾਰੀ ਰੱਖਿਆ ਅਤੇ ਅੱਜ ਉਹ ਕਈ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਸੰਪਰਕ ਵਿੱਚ ਹਨ ਅਤੇ ਕਈ ਗੀਤ ਵੀ ਗਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਕ ਹਿੰਦੀ ਫ਼ਿਲਮ ਵਿੱਚ ਵੀ ਉਹ ਗਾਣਾ ਗਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਸ਼ੋਅ ਵੀ ਬੁੱਕ ਹੋ ਰਹੇ ਹਨ। ਅਸ਼ੋਕ ਮਸਕੀਨ ਨੇ ਦੱਸਿਆ ਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਕਈ ਸਾਲ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕੀਤੀ।

ਅਸ਼ੋਕ ਮਸਕੀਨ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਉਨ੍ਹਾਂ ਨੂੰ ਇੱਕ ਨਵੀਂ ਪਹਿਚਾਣ ਮਿਲੀ ਹੈ ਅਤੇ ਅੱਜ ਉਹ ਕਾਫੀ ਮਸ਼ਹੂਰ ਹੋ ਚੁੱਕੇ ਹਨ। ਇਸ ਦੀ ਬਦੌਲਤ ਹੁਣ ਉਨ੍ਹਾਂ ਨੂੰ ਮਿਊਜ਼ਿਕ ਇੰਡਸਟਰੀ ਤੋਂ ਕਈ ਫੋਨ ਆ ਰਹੇ ਹਨ ਅਤੇ ਹਾਲ ਹੀ ਵਿੱਚ ਉਹ ਮੁੰਬਈ ਜਾ ਕੇ ਵੀ ਗਾਣਾ ਰਿਕਾਰਡ ਕਰਵਾ ਕੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਸ਼ੋਅ ਵੀ ਬੁੱਕ ਹੋ ਰਹੇ ਹਨ ਅਤੇ ਗਾਇਕੀ ਦੀ ਬਦੌਲਤ ਉਨ੍ਹਾਂ ਨੇ ਸਮਾਜ ਵਿੱਚ ਆਪਣਾ ਇੱਕ ਵਧੀਆ ਨਾਮ ਬਣਾਇਆ ਹੈ। ਅਸ਼ੋਕ ਮਸਕੀਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ 50 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਕਿਸਮਤ ਦਾ ਤਾਲਾ ਖੁਲੇਗਾ ਅਤੇ ਜੋ ਗਾਇਕੀ ਅਤੇ ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਆਪਣੇ ਗੁਰੂ ਤੋਂ ਲਈ ਹੈ, ਇੱਕ ਦਿਨ ਉਹੀ ਉਨ੍ਹਾਂ ਦੇ ਕੰਮ ਆਏਗੀ ਅਤੇ ਉਨ੍ਹਾਂ ਨੂੰ ਰਾਤੋਂ-ਰਾਤ ਸਟਾਰ ਬਣਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ ਜੇਕਰ ਕੋਈ ਇਨਸਾਨ ਉਸਨੂੰ ਲਗਾਤਾਰ ਕਰਦਾ ਰਹੇ, ਅਤੇ ਉਨ੍ਹਾਂ ਨਾਲ ਵੀ ਐਸਾ ਹੀ ਹੋਇਆ ਹੈ। ਅੱਜ ਉਹ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।

ਅਸ਼ੋਕ ਮਸਕੀਨ ਨੇ ਆਪਣਾ ਨਵਾਂ ਗਾਣਾ “ਬੁਲਾਇਆ” ਗਾ ਕੇ ਸੁਣਾਇਆ ਅਤੇ ਦੱਸਿਆ ਕਿ ਇਸੇ ਗਾਣੇ ਨਾਲ ਉਹ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਏ ਹਨ। ਉਹ ਅੱਜ ਵੀ ਆਪਣੀ ਸੰਗੀਤ ਅਕੈਡਮੀ ਵਿੱਚ ਗਾਇਕੀ ਅਤੇ ਸੰਗੀਤ ਦਾ ਰਿਆਜ਼ ਕਰਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਮੁਲਾਜ਼ਮ ਤੇ ਹਵਾਲਾਤੀ ਦੀ ਵੀਡੀਓ ਵਾਇਰਲ

htvteam

40 ਸਾਲ ਦੀ ਉਮਰ ‘ਚ 10 ਸਾਲ ਬਾਅਦ ਨੁਕਸੇ ਨਾਲ ਮਿਲੀ ਖੁਸ਼ਖਬਰੀ

htvteam

ਵੇਖਦਿਆਂ ਹੀ ਵੇਖਦਿਆਂ ਮਿੰਟਾਂ ਸਕਿੰਟਾਂ ‘ਚ ਗਈਆਂ 50 ਜਾਨਾਂ

htvteam

Leave a Comment