Htv Punjabi
Punjab Religion

ਸ੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਦਾ ਦੇਹਾਂਤ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਦਾ ਦੇਹਾਂਤ ਹੋ ਗਿਆ। ਉਹਨਾਂ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਉਹ 75 ਸਾਲਾਂ ਦੇ ਸਨ ਅਤੇ ਚੰਡੀਗੜ੍ਹ ਵਿਖੇ ਰਹਿੰਦੇ ਸਨ। ਉਹਨਾਂ ਨੇ 2 ਸਾਲਾਂ ਤੋਂ ਵੱਧ ਸ਼੍ਰੋਮਣੀ ਕਮੇਟੀ ‘ਚ ਕੰਮ ਕੀਤਾ। ਕਾਬਿਲੇਗੌਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਹਰਚਰਨ ਸਿੰਘ ਦੋਸ਼ੀ ਪਾਏ ਗਏ ਸਨ। ਜਿਸ ਤੋਂ ਬਾਅਦ ਉਹਨਾਂ ‘ਤੇ ਵੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਹੋਏ ਸਨ। ਹਰਚਰਨ ਸਿੰਘ ਐੱਸਜੀਪੀਸੀ ਦੇ ਮੁੱਖ ਸਕੱਤਰ ਵਜੋਂ 27-08-15 ਤੋਂ 31-07-17 ਤੱਕ ਤਾਇਨਾਤ ਸਨ।

Related posts

ਆਹ ਜੱਟ ਦੇ ਪੁੱਤ ਨਾਲ ਖੇਤ ‘ਚ ਦੇਖੋ ਕੀ ਹੋਇਆ

htvteam

ਆਹ ਡਾਕਟਰ ਸੂਰਜ ਤੇ ਚੰਦ ਦੀ ਰੌਸ਼ਨੀ ਨਾਲ ਬੰਦੇ ਕਰਦੈ ਸਹੀ

htvteam

ਕਾਮੇਡੀਅਨ ਭਜਨਾ ਨੂੰ ਸਟੇਜ ਸ਼ੋਅ ਦੇ ਦੌਰਾਨ ਅਧਰੰਗ ਦਾ ਅਟੈਕ

Htv Punjabi