Htv Punjabi
Punjab

ਕਾਮੇਡੀਅਨ ਭਜਨਾ ਨੂੰ ਸਟੇਜ ਸ਼ੋਅ ਦੇ ਦੌਰਾਨ ਅਧਰੰਗ ਦਾ ਅਟੈਕ

ਲੁਧਿਆਣਾ : ਮਸ਼ਹੂਰ ਪੰਜਾਬ ਕਾਮੇਡੀਅਨ ਅਤੇ ਫਿਲਮੀ ਕਲਾਕਾਰ ਹਰਦੇਵ ਢਿੱਲੋਂ ਉਰਫ ਭਜਨਾ ਅਮਲੀ ਨੂੰ ਤਿੰਨ ਦਿਨ ਪਹਿਲਾਂ ਫਾਜ਼ਿਲਕਾ ਵਿੱਚ ਸਟੇਜ ਸ਼ੋਅ ਦੇ ਦੌਰਾਨ ਅਧਰੰਗ ਦਾ ਅਟੈਕ ਪੈਣ ਦੇ ਕਾਰਨ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l ਡਾਕਟਰਾਂ ਦੇ ਮੁਤਾਬਿਕ ਉਨ੍ਹਾ ਦੇ ਸਰੀਰ ਦੇ ਸੱਜੇ ਹਿੱਸੇ ‘ਤੇ ਇਸ ਦਾ ਅਸਰ ਪਿਆ ਹੈ l ਡਾਕਟਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਠੀਕ ਹੋਣ ਦੇ ਲਈ ਤਿੰਨ ਤੋਂ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ l ਦੱਸ ਦਈਏ ਕਿ 29 ਜਨਵਰੀ ਨੂੰ ਫਾਜ਼ਿਲਕਾ ਦੇ ਪਿੰਡ ਚੱਕ ਪੱਖੀ ਵਿੱਚ ਇੱਕ ਮੇਲੇ ਵਿੱਚ ਸਟੇਜ ਸ਼ੋਅ ਦੇ ਦੌਰਾਨ ਭਜਨਾ ਅਮਲੀ ਨੂੰ ਅਟੈਕ ਪਿਆ ਸੀ l ਜਲਾਲਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਾਉਣ ‘ਤੇ ਅਧਰੰਗ ਦੀ ਪੁਸ਼ਟੀ ਹੋਣ ‘ਤੇ ਉਨ੍ਹਾਂ ਨੂੰ ਲੁਧਿਆਣਾ ਦੇ ਮੇਡੀਵੇਜ ਹਸਪਤਾਲ ਰੈਫਰ ਕੀਤਾ ਗਿਆ ਸੀ l

Related posts

ਸਾਗਰ ਦੀ ਵਹੁਟੀ ਨੂੰ ਮਿਲਣਗੇ ਇਸ ਥਾਂ ਤੋਂ ਸੋਹਣੇ ਸੋਹਣੇ ਸੂਟਾਂ ਦੇ ਤੋਹਫੇ

htvteam

ਲੋਕ ਧੁੰਦ ਚੋਂ ਨਿਕਲਣ ਨੂੰ ਧਾ ਰਮਿਕ ਥਾਂ ਤੇ ਮੱ ਥਾ ਟੇਕਣ ਜਾ ਰਹੇ ਸਨ ਬਾਈਕ ਸਵਾਰ

htvteam

ਲੁੱਟਾਂ ਖੋਹਾਂ ਤੋਂ ਬਚਣ ਵਾਸਤੇ ਆਹ ਵਿਅਕਤੀ ਨੇ ਕਰ ਲਿਆ ਇੰਤਜ਼ਾਮ

htvteam

Leave a Comment