ਪੁਲ ਦੇ ਉੱਪਰ ਖੜੇ ਲੋਕ ਜੋ ਪੁੱਲ ਦੇ ਥੱਲੇ ਹੋ ਰਹੇ ਹੰਗਾਮੇ ਬਿਟਰ ਨੂੰ ਬਿਟਰ ਦੇਖ ਰਹੇ ਨੇ,, ਤੇ ਦੂਸਰੇ ਪਾਸੇ ਸੜਕ ਦੇ ਉੱਤੇ ਇਕੱਠੀ ਹੋਈ ਭੀੜ ਨੂੰ ਵੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਦਰਅਸਲ ਇੱਥੇ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਦਾ ਸਕਾਰਪੀਓ ਗੱਡੀ ਦੇ ਮਾਲਕ ਨਾਲ ਪੰਗਾ ਪੈ ਗਿਆ,, ਪੰਗਾ ਅਜਿਹਾ ਕੀ ਗੁੱਸੇ ਚ ਸਕਾਰਪੀਓ ਕਾਰ ਦਾ ਮਾਲਕ ਲਾਲ ਹੋ ਗਿਆ,, ਪੀਆਰਟੀਸੀ ਦੀ ਬੱਸ ਦੀ ਸਕੋਰਪੀਓ ਦੇ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਰ ਮਾਲਕ ਨੇ ਸੜਕ ਤੇ ਖਲਾਰਾ ਪਾ ਦਿੱਤਾ ਅਤੇ ਡਰਾਈਵਰ ਦੇ ਨਾਲ ਉਲਝ ਗਿਆ,, ਜਿਸ ਤੋਂ ਬਾਅਦ ਦੇਖਦੇ ਦੇਖਦੇ ਉੱਥੇ ਲੋਕਾਂ ਦੀ ਭੀੜ ਜਮਾ ਹੋ ਗਈ,, ਮਾਮਲਾ ਲੁਧਿਆਣਾ ਦੇ ਤਾਜਪੁਰ ਦਾ ਜਿੱਥੇ ਕਾਰ ਮਾਲਕ ਨੇ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਕਿ ਉਸਨੇ ਹਲੇ 15 ਦਿਨ ਪਹਿਲਾਂ ਹੀ ਨਵੀਂ ਕਾਰ ਖਰੀਦੀ ਹੈ। ਉਸ ਵੱਲੋਂ ਤਾਜਪੁਰ ਰੋਡ ਵੱਲ ਮੁੜਨ ਲਈ ਇੰਡੀਕੇਟਰ ਵੀ ਦਿੱਤਾ ਗਿਆ ਸੀ ਪ੍ਰੰਤੂ ਬੱਸ ਡਰਾਈਵਰ ਨੇ ਜਾਣ ਬੁੱਝ ਕੇ ਉਸ ਦੀ ਨਵੀਂ ਕਾਰ ਨੂੰ ਟੱਕਰ ਮਾਰ ਦਿੱਤੀ ਹੈ।
ਉਥੇ ਜੇਕਰ ਬੱਸ ਡਰਾਈਵਰ ਦੀ ਗੱਲ ਕਰੀਏ ਤਾਂ ਬੱਸ ਡਰਾਈਵਰ ਦਾ ਕਹਿਣਾ ਕਿ ਮੇਰਾ ਤਾਂ ਕਸੂਰ ਕੋਈ ਨਹੀਂ ਚਾਹੇ ਸਵਾਰੀਆਂ ਨੂੰ ਪੁੱਛ ਲਓ,,,,,,,,,, ਉਥੇ ਮੌਕੇ ਤੇ ਪਹੁੰਚਿਆ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹਨਾਂ ਦੀ ਆਪਸੀ ਟੱਕਰ ਹੋ ਗਈ ਹੈ ਜਿਸ ਕਰਕੇ ਮਾਮਲਾ ਗਰਮਾਇਆ ਹੋਇਆ ਬਾਕੀ ਜਾਂਚ ਕਰ ਰਹੇ,,,,,,,,,ਖੈਰ ਪੁਲਿਸ ਵੱਲੋਂ ਜਾਂਚ ਕਰਨ ਦੀ ਗੱਲ ਕਹਿ ਦਿੱਤੀ ਹੈ ਕਿ ਸੀਸੀਟੀਵੀ ਦੇਖੇ ਜਾਣਗੇ ਤੇ ਫਿਰ ਪਤਾ ਲੱਗੇਗਾ ਕਿ ਆਖਰ ਦੋਨਾਂ ਵਾਹਨਾਂ ਦੇ ਕਿਹੜੇ ਡਰਾਈਵਰ ਦਾ ਕਸੂਰ ਸੀ ਜਿਸ ਕਰਕੇ ਹਾਦਸਾ ਵਾਪਰਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..