ਸੜਕ ਦੇ ਵਿੱਚੋ ਵਿਚ ਇਕੱਠੇ ਹੋਏ ਲੋਕ ਅਤੇ ਮੌਕੇ ਤੇ ਪਹੁੰਚੀ ਪੁਲਿਸ | ਇਥੇ ਜੋ ਘਟਨਾ ਵਾਪਰੀ ਹੈ ਉਸਨੂੰ ਵੇਖ ਚਸ਼ਮਦੀਦਾਂ ਦੀਆਂ ਵੀ ਚੀਕਾਂ ਨਿਕਲ ਗਈਆਂ | ਉਹ ਵਿਚਾਰੇ ਤਾਂ ਕਿਸ਼ਤ ਭਰਨ ਗਏ ਸਨ ਉਹਨਾਂ ਨੂੰ ਕੀ ਪਤਾ ਸੀ ਕਿ ਕਾਲ ਰਾਹ ‘ਚ ਉਹਨਾਂ ਲਈ ਡੇਰਾ ਲਈ ਬੈਠਾ ਹੈ |
ਮਾਮਲਾ ਹੈ ਬਰਨਾਲਾ ਦਾ, ਜਿੱਥੇ ਮਿੱਠੂ ਸਿੰਘ ਤੇ ਗੁਰਸੰਤ ਸਿੰਘ ਵਾਸੀ ਹੰਡਿਆਇਆ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਰਨਾਲਾ ਤੋਂ ਵਾਪਸ ਹੰਡਿਆਇਆ ਵੱਲ ਜਾ ਰਹੇ ਸੀ | ਹੰਡਿਆਇਆ ਰੋਡ ਡੀ ਮਾਰਟ ਨੇੜੇ ਇਹਨਾਂ ਨਾਲ ਜੋ ਭਿਆਨਕ ਕਾਰਾ ਹੋਇਆ ਉਹ ਦਿਲ ਨੂੰ ਕੰਭਾ ਕੇ ਰੱਖ ਦੇਣ ਵਾਲਾ ਸੀ |
