ਤਸਵੀਰਾਂ ਦੇ ਵਿੱਚ ਤੁਸੀਂ ਬੈਡ ਤੇ ਪਏ ਮਰੀਜ਼ਾ ਨੂੰ ਜੋ ਤਕਲੀਫ ਦੇ ਵਿੱਚ ਨੇ ਤੁਸੀਂ ਦੇਖ ਰਹੇ ਹੋ,, ਤੇ ਦੂਸਰੇ ਪਾਸੇ ਹਸਪਤਾਲ ਦੇ ਓਪਰੇਸ਼ਨ ਥਿਏਟਰ ਦੇ ਬੈਡ ਵੀ ਖਾਲੀ ਪਏ ਨੇ ਕਿਉਂਕਿ ਇਥੋਂ ਦੇ ਡਾਕਟਰਾਂ ਨੇ ਤੜਫਰੇ ਮਰੀਜ਼ਾਂ ਨੂੰ ਆਪਰੇਸ਼ਨ ਕਰਨ ਤੋਂ ਸਾਫ ਮਨਾ ਕਰ ਦਿੱਤਾ । ਜਿਸ ਨੂੰ ਬਾਅਦ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਪਰਿਵਾਰ ਵਾਲੇ ਵੀ ਭੱਜਦੇ ਦੌੜਦੇ ਨਜ਼ਰ ਆ ਰਹੇ ਨੇ,, ਦਰਅਸਲ ਇਸ ਹਸਪਤਾਲ ਦੇ ਓਪਰੇਸ਼ਨ ਥੀਏਟਰ ਦੇ ਇਹ ਸੀ ਖਰਾਬ ਹੋ ਗਏ। ਜਿਸਦੇ ਚਲਦੇ ਡਾਕਟਰ ਆਪਰੇਸ਼ਨ ਨਹੀਂ ਕਰ ਰਹੇ ਪਰ ਤਕਲੀਫ ਦੇ ਵਿੱਚ ਡਾਕਟਰ ਤੇ ਡਲੀਵਰੀ ਵਾਲੀਆਂ ਮਹਿਲਾਵਾਂ ਪਰੇਸ਼ਾਨ ਨੇ,,,,,,,
ਉੱਥੇ ਹੀ ਸਿਵਿਲ ਹਸਪਤਾਲ ਦੇ ਡਾਕਟਰ ਦਿਨੇਸ਼ ਨੇ ਦੱਸਿਆ ਕਿ ਆਪਰੇਸ਼ਨ ਦੇ ਦੌਰਾਨ ਡਾਕਟਰਾਂ ਨੇ ਇਨਫੈਕਸ਼ਨ ਤੋਂ ਬਚਾਉਣ ਦੇ ਲਈ ਤਿੰਨ ਤੋਂ ਚਾਰ ਕੱਪੜੇ ਅਤੇ ਅਪ੍ਰਲ ਪਹਿਣੇ ਹੁੰਦੇ ਨੇ ਪਰ ਏਸੀ ਖਰਾਬ ਹੋਣ ਕਰਕੇ ਪਸੀਨਾ ਆ ਸਕਦਾ ਅਤੇ ਜਖਮਾਂ ਤੇ ਪਸੀਨਾ ਡਿੱਗਣ ਕਰਕੇ ਕੇ ਇਨਫੈਕਸ਼ਨ ਵੀ ਹੋ ਸਕਦੀ ਹੈ,, ਇਸ ਕਰਕੇ ਅਸੀਂ ਆਪਰੇਸ਼ਨ ਬੰਦ ਕੀਤੇ ਹੋਏ ਨੇ,,,,,,,
ਐਸਐਮਓ ਡਾਕਟਰ ਅਰਵਿੰਦ ਨੇ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੈਂਟਰਲ ਏਸੀ ਖਰਾਬ ਹੋਣ ਸਬੰਧੀ ਉਹਨਾਂ ਨੂੰ ਪਤਾ ਜਿਹਦੇ ਚਲਦੇ ਉਹਨਾਂ ਗਾਇਨੀ ਔਟੀ ਦੇ ਬੇਸ ਚ ਨਵੇਂ ਦੋ ਟਨ ਦਾ ਏਸੀ ਲਗਵਾ ਦਿੱਤਾ।
ਖੈਰ ਪੰਜਾਬ ਸਰਕਾਰ ਦੁਆਰਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਨੇ ਪਰ ਇਹ ਸਾਰੇ ਦਾਅਵੇ ਹਵਾ ਹਵਾਈ ਹੁੰਦੇ ਦਿਖਾਈ ਦੇ ਰਹੇ ਨੇ ਜਦੋਂ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਅਜਿਹੀਆਂ ਨਕਾਮੀਆਂ ਸਾਹਮਣੇ ਆਈਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
