Htv Punjabi
Punjab Video

ਹੁਣੇ ਹੁਣੇ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਹੋਇਆ ਅਲਰਟ ਜਾਰੀ

ਇੱਕ ਵਾਰ ਮੁੜ ਤੋਂ ਪੰਜਾਬ ਦੇ ਕਈ ਜਿਲਿਆਂ ਵਿੱਚ ਹੋ ਸਕਦੀ ਹੈ ਗਰਜ ਚਮਕ
ਆਉਣ ਵਾਲੀ 13 , 14 ਅਪ੍ਰੈਲ ਨੂੰ ਪੰਜਾਬ ਦੇ ਕਈ ਜਿਲਿਆਂ ਲਈ ਔਰੰਜ ਅਤੇ ਯੇਲੋ ਅਲਰਟ ਜਾਰੀ
ਪੰਜਾਬ ਭਰ ਦੇ ਵਿੱਚ ਮਈ ਮਹੀਨੇ ਅੰਦਰ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕਿਤੇ ਕਿਤੇ ਹਲਕੀ ਗਰਜ ਦੇ ਨਾਲ ਛਿੱਟੇ ਵੀ ਪੈ ਸਕਦੇ ਨੇ। ਇਸ ਸੰਬੰਧੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ।

12 ਮਈ ਯਾਨੀ ਅੱਜ ਦੇ ਦਿਨ ਲਈ ਕਿਤੇ ਕਿਤੇ ਯੈਲੋ ਅਲਰਟ ਅਤੇ ਉਸ ਤੋਂ ਬਾਅਦ 13 ਅਤੇ 14 ਮਈ ਦੇ ਲਈ ਔਰੇਂਜ ਅਲਰਟ ਵੀ ਕੁਝ ਇਲਾਕਿਆਂ ਦੇ ਲਈ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਬਾਰਿਸ਼ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪੈ ਸਕਦੀ ਹੈ ਪਰ ਤਾਪਮਾਨ ਜਰੂਰ ਇਸ ਦੌਰਾਨ ਘਟਨਾ ਦੇ ਆਸਾਰ ਹਨ। ਲੋਕਾਂ ਨੂੰ ਗਰਮੀ ਤੋਂ ਰਾਹਤ ਜਰੂਰ ਮਿਲ ਸਕਦੀ ਹੈ। ਡਾਕਟਰ ਕਿੰਗਰਾ ਦੇ ਮੁਤਾਬਿਕ ਕੱਲ ਦਾ ਲੁਧਿਆਣਾ ਦਾ ਦਿਨ ਦਾ ਤਾਪਮਾਨ 37 ਡਿਗਰੀ ਦੇ ਨੇੜੇ ਸੀ ਜੋ ਕਿ ਐਵਰੇਜ ਤੋਂ ਥੋੜਾ ਹੇਠਾਂ ਸੀ ਇਸੇ ਤਰ੍ਹਾਂ ਅੱਜ ਰਾਤ ਦਾ ਤਾਪਮਾਨ ਲਗਭਗ 25 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਪਮਾਨ ਐਵਰੇਜ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤਾ ਨਈਂ ਕਿਉਂ ਲੋਕ ਅਜੇ ਵੀ ਕੋਰੋਨਾ ਵਾਇਰਸ ਨੂੰ ਸੀਰੀਅਸ ਨੀਂ ਲੈ ਰਹੇ, ਲਾਈਵ ਤਸਵੀਰਾਂ ਦੇਖੋ ਕਿਵੇਂ ਮਰ ਕੇ ਵੀ ਖਹਿੜਾ ਨਹੀਂ ਛੁਟਦਾ !

Htv Punjabi

ਪਟਿਆਲਾ ਪੁਲਿਸ ਨੇ ਮਨਾਇਆ ਡਾਕਟਰ ਦਾ ਜਨਮ ਦਿਨ, ਗੱਡੀਆਂ ਦੇ ਸਪੀਕਰਾਂ ਨੇ ਵਜਾਇਆ ਹੈਪੀ ਬਰਥਡੇ ਟੂ ਯੂ,ਲੋਕਾਂ ਨੇ ਛੱਤਾਂ ਤੋਂ ਵਜਾਈਆਂ ਤਾੜੀਆਂ

Htv Punjabi

ਇਸ ਵੇਲੇ ਖਾਧੀ ਇਲਾਇਚੀ ਤੁਹਾਨੂੰ ਰਾਤ ਤੱਕ ਅਸਰ ਦਿਖਾਏਗੀ

htvteam

Leave a Comment