Htv Punjabi
Punjab Video

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਨਵੀਂ ਭਵਿੱਖਬਾਣੀ ?

ਵਿਸਾਖੀ ਤੋਂ ਪਹਿਲਾਂ ਮੌਸਮ ਵਿੱਚ ਵੱਡਾ ਬਦਲਾਵ
ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ
ਵਾਢੀ ਲਈ ਹੋਵੇਗਾ ਅਨੁਕੂਲ
ਮੌਸਮ ਵਿਗਿਆਨੀ ਨੇ ਕਿਸਾਨਾਂ ਨੂੰ ਦਿੱਤੀ ਸਲਾਹ
ਪੰਜਾਬ ਭਰ ਵਿੱਚ ਮੌਸਮ ਵਿੱਚ ਲਗਾਤਾਰ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਬੀਤੇ ਕੁਝ ਦਿਨਾਂ ਵਿੱਚ ਬਰਸਾਤ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਸੀ । ਕਈ ਜਗਹਾ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਸੀ । ਜਿਸ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕਣਕ ਦੀ ਫਸਲ ਖਰਾਬ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ । ਪਰ ਹੁਣ ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀਆਂ ਵੱਲੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਦੇ ਨਾਲ ਤਾਪਮਾਨ ਵਧਣ ਦੀ ਉਮੀਦ ਹੈ । ਜੋ ਕਿ ਕਣਕ ਦੀ ਵਾਡੀ ਲਈ ਚੰਗਾ ਹੈ ।

ਪੀਏਯੂ ਦੇ ਮਾਹਰ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ । ਉਹਨਾਂ ਨੇ ਕਿਹਾ ਕਿ ਬੇਸ਼ੱਕ ਇੱਕ ਦੋ ਦਿਨ ਬਦਲਵਾਈ ਜਰੂਰ ਰਹਿ ਸਕਦੀ ਹੈ। ਪਰ ਮੀਂਹ ਦੀ ਸੰਭਾਵਨਾ ਨਹੀਂ ਹੈ । ਉਹਨਾਂ ਨੇ ਕਿਹਾ ਕਿ ਵਾਡੀ ਲਈ ਮੌਸਮ ਅਨਕੂਲ ਹੈ । ਬੇਸ਼ੱਕ ਪਿਛਲੇ ਕੁਝ ਦਿਨ ਬਰਸਾਤਾਂ ਹੋਈਆਂ ਹਨ । ਅਤੇ ਸੱਤ ਅਪ੍ਰੈਲ ਨੂੰ ਹੁਣ ਤੱਕ ਦਾ ਉਹ ਵੀ ਦੂਜਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਬੀਤੇ ਦਿਨਾਂ ਵਿੱਚ ਬਰਸਾਤ ਹੋਈ ਲੁਧਿਆਣਾ ਵਿੱਚ ਲਗਭਗ 12.8 ਐਮਐਮ ਬਰਸਾਤ ਦਰਜ ਕੀਤੀ ਗਈ ਹੈ । ਜਦ ਕਿ ਅਪ੍ਰੈਲ ਵਿੱਚ 18.8 ਐਮਐਮ ਬਰਸਾਤ ਹੁੰਦੀ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਮਗਰੋਂ ਅੰਮ੍ਰਿਤਸਰ ਦੇ ਇਸ ਥਾਣੇ ‘ਚ ਹੋਇਆ ਕੋਰੋਨਾ ਬਲਾਸਟ, ਪੂਰੇ ਥਾਣੇ ਨੂੰ ਪਈਆਂ ਭਾਜੜਾ

Htv Punjabi

ਜਦੋਂ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ‘ਚ ਮਿਲਣ ਆਈਆਂ ਕੁੜੀਆਂ

htvteam

ਪਹਾੜੀ ਵੈਦ ਨੇ ਦੱਸੇ ਰੰਗ ਗੋਰਾ ਕਰਨ ਦੇ ਦੇਸੀ ਨੁਸਕੇ

htvteam

Leave a Comment