Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਅਲਰਟ

ਪੰਜਾਬ ਦੇ ਵਿੱਚ ਆਉਂਦੇ ਦਿਨਾਂ ਅੰਦਰ ਮੁੜ ਤੋਂ ਮੌਸਮ ਹੋ ਸਕਦਾ ਹੈ ਖਰਾਬ
ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਚੱਲ ਸਕਦੀ ਹੈ ਤੇਜ਼ ਹਵਾਵਾਂ
ਯੈਲੋ ਅਲਰਟ ਹੋਇਆ ਜਾਰੀ
ਪੰਜਾਬ ਦੇ ਵਿੱਚ ਬੀਤੇ ਦਿਨੀ ਪਏ ਮੀਂਹ ਤੋਂ ਬਾਅਦ ਮੌਸਮ ਦੇ ਵਿੱਚ ਕਾਫੀ ਬਦਲਾਵ ਵੇਖਣ ਨੂੰ ਮਿਲਿਆ ਸੀ ਤਾਪਮਾਨ ਜੋ ਪਹਿਲਾਂ 35 ਡਿਗਰੀ ਦੇ ਨੇੜੇ ਪਹੁੰਚ ਗਏ ਸੀ ਉਹ ਮੀਂਹ ਤੋਂ ਬਾਅਦ 25 ਡਿਗਰੀ ਤੱਕ ਪਹੁੰਚ ਗਏ ਸਨ, ਪਰ ਪਿਛਲੇ ਦੋ ਦਿਨ ਤੋਂ ਲਗਾਤਾਰ ਮੌਸਮ ਖੁਸ਼ਕ ਚੱਲ ਰਿਹਾ ਹੈ ਜਿਸ ਕਰਕੇ ਮੁੜ ਤੋਂ ਤਾਪਮਾਨ ਦੇ ਵਿੱਚ ਹਲਕਾ ਵਾਧਾ ਵੇਖਣ ਨੂੰ ਮਿਲਿਆ ਹੈ ਅੱਜ ਦਾ ਵੱਧ ਤੋਂ ਵੱਧ ਦਿਨ ਦਾ ਤਾਪਮਾਨ 28 ਡਿਗਰੀ ਲੁਧਿਆਣਾ ਦਾ ਦਰਜ ਕੀਤਾ ਗਿਆ ਹੈ ਉੱਥੇ ਹੀ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ ਹੈ ਵੱਧ ਤੋਂ ਵੱਧ ਤਾਪਮਾਨ ਐਵਰੇਜ ਹੈ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ ਲਗਭਗ ਤਿੰਨ ਡਿਗਰੀ ਐਵਰੇਜ ਨਾਲੋਂ ਜਿਆਦਾ ਚੱਲ ਰਿਹਾ ਹੈ।

ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਦੇ ਮੁਤਾਬਿਕ ਹਲਕੀ ਤੋਂ ਦਰਮਿਆਨੀ ਬਾਰਿਸ਼ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ 26 ਮਾਰਚ ਨੂੰ ਮੌਸਮ ਮੁੜ ਤੋਂ ਬੱਦਲਵਾਈ ਵਾਲਾ ਬਣ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਇਸੇ ਦੇ ਮੱਦੇ ਨਜ਼ਰ 26 ਮਾਰਚ ਨੂੰ ਆਈਐਮਡੀ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਕਿਸਾਨ ਵੀ ਜਰੂਰ ਆਪਣੀ ਫਸਲ ਦਾ ਧਿਆਨ ਰੱਖਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਕੋਈ ਰਾਹ ‘ਚ ਰੋਕ ਕੇ ਪਤਾ ਪੁੱਛੇ ਤਾਂ ਰੱਖਿਓ ਧਿਆਨ, ਨਹੀਂ ਤਾਂ ਤੁਹਾਡੇ ਨਾਲ ਹੋ ਸਕਦਾ ਅਜਿਹਾ

htvteam

ਬਾਬਲ ਦੀ ਮੌਤ ਤੋਂ ਬਾਅਦ ਜਵਾਨ ਧੀਆਂ ਦਾ ਦੇਖੋ ਕੀ ਹੋਇਆ ਹਾਲ

htvteam

ਆਹ ਦੇਖੋ ਪਿਆਰ ਦਾ ਨਤੀਜਾ,ਪ੍ਰੇਮੀ ਨਾਲ ਹੋਈ ਤਕਰਾਰ ਮਗਰੋਂ ਸ਼ਿਕਾਇਤ ਦੇਣ ਗਈ ਪ੍ਰੇਮਿਕਾ ਦਾ ਪ੍ਰੇਮੀ ਨੇ ਕਰਾਤਾ ਆਹ ਹਾਲ

Htv Punjabi

Leave a Comment