ਸੰਗਰੂਰ ਦੇ ਦਿੜਬਾ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਦਿੜਬਾ ਦੇ ਪਾਤੜਾਂ ਰੋਡ ਤੇ ਨਾਮ ਚਰਚਾ ਘਰ ਦੇ ਕੋਲ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ। ਜਿਸ ਦੌਰਾਨ ਕਾਰ ਵਿੱਚ ਸਵਾਰ ਦੋ ਮਹਿਲਾਵਾਂ ਸਮੇਤ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨਾਂ ਦੀਆਂ ਕੀ ਲੱਤਾਂ ਬਾਹਾਂ ਟੁੱਟ ਗਈਆਂ ਦੱਸਿਆ ਜਾ ਰਿਹਾ ਕਿ ਇਹ ਕਾਰ ਦਾ ਐਕਸੀਡੈਂਟ ਡਿਵਾਈਡਰ ਨਾਲ ਟਕਰਾਉਣ ਕਰਕੇ ਵਾਪਰਿਆ,, ਉਥੇ ਹੀ ਸਥਾਨਕ ਲੋਕਾਂ ਨੇ ਇਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਐਕਸੀਡੈਂਟ ਇੰਜ ਜਾਪ ਰਿਹਾ ਜਿਵੇਂ ਕਿ ਕੋਈ ਨੀਂਦ ਕਰਕੇ ਗੱਡੀ ਅਚਾਨਕ ਟਕਰਾ ਗਈ ਹੋਵੇ ਗੱਡੀ ਦੇ ਤਾਂ ਪੂਰੇ ਤਰੀਕੇ ਨਾਲ ਪਰਖੱਚੇ ਜੇ ਉੱਡ ਗਏ।
ਦੱਸਿਆ ਜਾ ਰਿਹਾ ਕਿ ਕਾਰ ਸੰਗਰੂਰ ਸਾਈਡ ਤੋਂ ਪਾਤਰਾਂ ਨੂੰ ਜਾ ਰਹੀ ਸੀ ਤੇ ਦਿੜਬਾ ਦੇ ਕੋਲ ਆ ਕੇ ਅਚਾਨਕ ਡਿਵਾਈਡਰ ਦੇ ਵਿੱਚ ਲੱਗੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਉੱਥੇ ਦੱਸਿਆ ਜਾ ਰਿਹਾ ਕਿ ਦਿੜਬਾ ਪੁਲਿਸ ਨੇ ਕਾ ਨੂੰ ਹਵਾਲੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..