ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੇਲ ਤੋਂ ਆਉਣਗੇ ਬਾਹਰ,, ਜੇਲ ਚ ਵੀ ਸੁਖਪਾਲ ਸਿੰਘ ਖਹਿਰਾ ਚੜਦੀ ਕਲਾ ਦੇ ਵਿੱਚ ਤੇ ਹੌਸਲੇ ਨੇ ਬੁਲੰਦ,,, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾ ਖੋਰੀ ਦੀ ਨੀਤੀ ਤਹਿਤ ਝੂਠੇ ਕੇਸ ਚ ਫਸਾਇਆ ਇਹ ਬੋਲ ਨੇ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ ਦੇ,, ਪਿਛਲੇ ਦਿਨਾਂ ਤੋਂ ਨਵੀਂ ਜ਼ਿਲ੍ਹਾ ਜੇਲ ਨਾਭਾ ਵਿੱਚ ਨਜ਼ਰਬੰਦ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸੀ ਆਗੂਆਂ ਦਾ ਮਿਲਣ ਲਈ ਤਾਤਾ ਲੱਗਿਆ ਰਿਹਾ। ਉੱਥੇ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਡਿੰਪਾ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸਾਬਕਾ ਵਿਧਾਇਕ ਕੁਸਲਦੀਪ ਸਿੰਘ ਢਿੱਲੋ ਪਹੁੰਚੇ,,,, ਇਸ ਮੌਕੇ ਤੇ ਐਮਪੀ ਜਸਵੀਰ ਸਿੰਘ ਡਿੰਪਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਚੜਦੀ ਕਲਾ ਵਿੱਚ ਹਨ ਅਤੇ ਉਹ ਪੂਰੇ ਹੌਸਲੇ ਵਿੱਚ ਹਨ ਅਤੇ ਜਿਨਾਂ ਵਿੱਚ ਸੱਚਾਈ ਹੁੰਦੀ ਹੈ ਉਹਦੇ ਵਿੱਚ ਦਮ ਵੀ ਹੁੰਦਾ ਹੈ ਉਹਨਾਂ ਕਿਹਾ ਕਿ ਜੋ ਸਰਕਾਰ ਵੱਲੋਂ ਨਜਾਇਜ਼ ਤੌਰ ਤੇ ਫਸਾਇਆ ਗਿਆ ਹੈ ਅਸੀਂ ਸਾਰੀ ਕਾਂਗਰਸ ਪਾਰਟੀ ਚਟਾਨ ਵਾਂਗ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੀ ਹੈ ਅਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਥੋੜੇ ਦਿਨਾਂ ਬਾਅਦ ਸੁਖਪਾਲ ਸਿੰਘ ਖਹਿਰਾ ਜੇਲ ਤੋਂ ਬਾਹਰ ਹੋਣਗੇ।
ਸੋ ਦੱਸ ਦਈਏ ਕਿ ਜਲਾਲਾਬਾਦ ਪੁਲਿਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਨਾਬਾ ਦੀ ਜੇਲ ਦੇ ਵਿੱਚ ਭੇਜਿਆ ਹੋਇਆ ਜਿਸਦੇ ਚਲਦੇ ਲਗਾਤਾਰ ਕਾਂਗਰਸ ਦੇ ਆਗੂ ਉਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਤੇ ਹਾਲ ਚਾਲ ਜਾਣ ਰਹੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….