ਮੋਡੀਫਾਈ ਗੱਡੀਆਂ ਦੇ ਸ਼ੌਕੀਨ ਹੁਣ ਹੋ ਜਾਓ ਸਾਵਧਾਨ
ਪੁਲਿਸ ਕਸਣ ਜਾ ਰਹੀ ਹੈ ਇਹਨਾਂ ਤੇ ਸ਼ਿਕੰਜਾ
ਸੂਬੇ ਭਰ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਲੁਧਿਆਣਾ ਚ ਸਪੈਸ਼ਲ ਡੀਜੀਪੀ ਟਰੈਫਿਕ ਵੱਲੋਂ ਕੀਤਾ ਜਿਕਰ
ਟਰੈਫਿਕ ਨਿਯਮਾਂ ਅਤੇ ਗੱਡੀਆਂ ਨੂੰ ਮੋਡੀਫਾਈ ਕਰਾਉਣ ਵਾਲਿਆਂ ਤੇ ਹੁਣ ਪੁਲਿਸ ਵੱਲੋਂ ਸਖਤੀ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਨੇ ਦੱਸ ਦਈਏ ਕਿ ਜਿਨਾਂ ਲੋਕਾਂ ਵੱਲੋਂ ਆਪਣੇ ਵਹੀਕਲਸ ਨੂੰ ਮੋਡੀਫਾਈ ਕੀਤਾ ਗਿਆ ਹੈ। ਉਸ ਤੇ ਹੁਣ ਟਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ ਉਧਰ ਇਸ ਸਬੰਧ ਵਿੱਚ ਲੁਧਿਆਣਾ ਪਹੁੰਚੇ ਸਪੈਸ਼ਲ ਡੀਜੀਪੀ ਟਰੈਫਿਕ ਏਐਸ ਰਾਏ ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਜ਼ਿਕਰ ਕੀਤਾ। ਕੀ ਸੂਬੇ ਚ ਸਾਰੇ ਹੀ ਟਰੈਫਿਕ ਸਬੰਧੀ ਐਸਪੀ ਡੀਐਸਪੀ ਦੇ ਨਾਲ ਮੁਲਾਕਾਤ ਕਰ ਉਹਨਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸੂਬੇ ਭਰ ਚ ਮੋਡੀਫਾਈ ਵਹੀਕਲ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਵੇਂ ਕਿ ਪਿੰਡਾਂ ਚ ਚੱਲਣ ਵਾਲੇ ਘੜੁੱਕੇ ਅਤੇ ਗੱਡੀਆਂ ਦੇ ਵੱਡੇ ਟਾਇਰ ਪਾਉਣੇ ਉਸਦੇ ਰਿਮ ਨੂੰ ਚੇਂਜ ਕਰਾਉਣਾ ਅਤੇ ਉਸ ਵਿੱਚ ਮੋਟਰ ਵਹੀਕਲ ਇੰਸਪੈਕਟਰ ਤੋਂ ਬਿਨਾਂ ਮਨਜ਼ੂਰੀ ਚੀਜ਼ਾਂ ਲਗਵਾਉਣਾ ਜਿਨਾਂ ਤੇ ਵੱਡੀ ਕਾਰਵਾਈ ਹੋ ਸਕਦੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
