Htv Punjabi
Crime Punjab Siyasat Video

ਹੁਣ ਆਹ ਮੰਤਰੀ ਸਾਬ੍ਹ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ

ਕਾਰੋਬਾਰੀ ਵੱਲੋਂ ਲਾਏ ਇਲਜ਼ਾਮਾਂ ਦਾ ਮੰਤਰੀ ਮੁੰਡੀਆ ਨੇ ਦਿੱਤਾ ਜਵਾਬ
ਕਿਹਾ ਨਹੀਂ ਦੇਣੇ ਕੋਈ ਪੈਸੇ, ਲਾਏ ਇਲਜ਼ਾਮ ਝੂਠੇ
ਪੈਸਿਆਂ ਨੂੰ ਗੁਰਦੁਆਰੇ ਵਿੱਚ ਰੱਖਣ ਦੀ ਕਹੀ ਗੱਲ
ਆਡੀਓ ਨਾਲ ਛੇੜਛਾੜ ਦਾ ਵੀ ਜ਼ਿਕਰ
ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਆਡੀਓ ਵਾਇਰਲ ਨੂੰ ਦੱਸਿਆ ਵਿਰੋਧੀ ਪਾਰਟੀਆਂ ਦੀ ਚਾਲ । ਕਿਹਾ ਬਦਨਾਮ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ । ਉਹਨਾਂ ਦੇ ਪਰਿਵਾਰ ਨੂੰ ਮਿਲ ਚੁੱਕਾ ਹੈ ਤਾਮਿਲ ਪੱਤਰ , ਕਿਹਾ ਉਹਨਾਂ ਦੀਆਂ ਤਿੰਨ ਬੇਟੀਆਂ ਜੋ ਉਹਨਾਂ ਉੱਪਰ ਲੱਗੇ ਇਲਜ਼ਾਮਾਂ ਨੂੰ ਲੈ ਕੇ ਦੁੱਖੀ । ਅੱਧੀ ਘੱਟ ਕੇ ਆਡੀਓ ਨੂੰ ਕੀਤਾ ਗਿਆ ਪੇਸ਼ ।। ਕਾਂਗਰਸ , ਭਾਜਪਾ ਅਤੇ ਅਕਾਲੀ ਦਲ ਮਿਲ ਕੇ ਆਪ ਨੂੰ ਦਬਾਉਣ ਦੀਆਂ ਕਰ ਰਹੀਆਂ ਕੋਸ਼ਿਸ਼ ਕਿਉਂਕਿ ਅਗਲੀ ਤੋ ਅਗਲੀ ਸਰਕਾਰ ਵੀ ਦਿਖ ਰਹੀ ਆਪ ਦੀ ।

ਬੀਤੇ ਦਿਨ ਇੱਕ ਕਾਰੋਬਾਰੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਅਤੇ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰਸ ਕੀਤੀ ਗਈ ਸੀ । ਜਿਸ ਵਿੱਚ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਸਨ । ਜਿਸ ਦਾ ਜਵਾਬ ਅੱਜ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਨੂੰ ਵਿਰੋਧੀਆਂ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਦੱਸਿਆ ਜਾ ਰਿਹਾ ਹੈ ।

ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮਿਲ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।। ਆਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਪੂਰੀ ਆਡੀਓ ਸਾਹਮਣੇ ਨਹੀਂ ਲਿਆਂਦੀ ਜਾ ਰਹੀ ਜਿਸ ਦੇ ਵਿੱਚ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਗਈਆਂ ਜਿਸ ਤੋਂ ਬਾਅਦ ਵਿੱਚ ਗੁੱਸੇ ਵਿੱਚ ਆਏ ਉਹਨਾਂ ਵੱਲੋਂ ਕੁਝ ਬੋਲਿਆ ਗਿਆ। ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਹੁਣ ਜਾਂ ਫਿਰ ਬਿਕਰਮਜੀਤ ਮਜੀਠੀਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਾਜਿਸ਼ ਤਹਿਤ ਆਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਲੋਕ ਜਾ ਕੇ ਪਿੰਡ ਵਿੱਚ ਪਤਾ ਕਰਨ ਪਿੰਡ ਦੀ ਪੰਚਾਇਤ ਸਭ ਕੁਝ ਸੱਚ ਦੱਸ ਦੇਵੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਵੱਡਾ ਹੈ ਉਹਨਾਂ ਦੇ ਦਾਦਾ ਜੀ ਨੂੰ ਤਾਮਲ ਪੱਤਰ ਮਿਲ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਉਹ ਪਰਮਾਤਮਾ ਉੱਪਰ ਸਾਰੀ ਗੱਲ ਨੂੰ ਛੱਡਦੇ ਹਨ । ਪਰਮਾਤਮਾ ਹੀ ਤਾਂ ਨਿਪਟਾਰਾ ਕਰਨਗੇ ਅਤੇ ਉਹਨਾਂ ਨੇ ਕਿਸੇ ਤਰ੍ਹਾਂ ਦੇ ਵੀ ਪੈਸੇ ਨਹੀਂ ਦੇਣੇ ਨਾ ਹੀ ਕੋਈ ਟਰਾਲੀ ਉਹਨਾਂ ਨੇ ਲਈ । ਪਰ ਫਿਰ ਵੀ ਜੇ ਕਾਰੋਬਾਰੀ ਕਹਿੰਦਾ ਹੈ ਕਿ ਉਸਨੇ ਪੈਸੇ ਲੈਣੇ ਹਨ ਤਾਂ ਉਹ ਗੁਰਦੁਆਰੇ ਵਿੱਚ ਪੈਸੇ ਰੱਖਣਗੇ ਕਾਰੋਬਾਰੀ ਪੈਸੇ ਚੁੱਕ ਲਵੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਓ ਜੀ ਮੌਸਮ ਵਿਭਾਗ ਨੇ ਕਰਤੀ ਭਵਿੱਖਬਾਣੀ

htvteam

ਲੇਡੀ ਤਸਕਰ ਦੀਆਂ ਚਕਾਈਆਂ ਛਾਲਾਂ

htvteam

ਭਾਰਤ ਕਰੇਗਾ ਕੈਨੇਡਾ ਕੋਲੋਂ ਅਰਸ਼ ਡੱਲਾ ਦੀ ਹਵਾਲਗੀ ਦੀ ਮੰਗ

htvteam

Leave a Comment