ਖੰਨਾ ਸਿਟੀ ਥਾਣਾ ਟੂ ਚ ਤੈਨਾਤ ਏਐਸਆਈ ਨੇ ਔਰਤ ਨਾਲ ਕੀਤੀ ਬਦਸਲੂਕੀ,,, ਪਹਿਲਾਂ ਕੀਤੀ ਕੁੱਟਮਾਰ ਤੇ ਫਿਰ ਔਰਤ ਦੇ ਪਾੜੇ ਕੱਪੜੇ,,, ਇਨਾ ਹੀ ਨਹੀਂ ਕਾਰਵਾਈ ਕਰਨ ਤੇ ਔਰਤ ਨਾਲ ਬਣਾਏ ਸਰੀਰਕ ਸਬੰਧ,,ਔਰਤ ਨੇ ਰੋ ਰੋ ਕੀਤਾ ਬੁਰਾ ਹਾਲ,,, ਇਹ ਸਾਡਾ ਕਹਿਣਾ ਨਹੀਂ ਸਗੋਂ ਸੇਫਟੀ ਪੈਨ ਲਗਾ ਕੇ ਆਪਣੇ ਕੱਪੜਿਆਂ ਨੂੰ ਠੀਕ ਕਰਕੇ ਸਰੀਰ ਨੂੰ ਢਕੀ ਖੜੀ ਇਸ ਔਰਤ ਨੇ ਇਹ ਗੰਭੀਰ ਇਲਜ਼ਾਮ ਇਹ ਐਸ ਆਈ ਤੇ ਲਗਾਏ ਨੇ,,, ਉਸਦਾ ਕਹਿਣਾ ਕਿ ਮੇਰੇ ਨਾਲ ਬਦਸਲੂਕੀ ਕੀਤੀ ਤੇ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਦੁਬਾਰਾ ਅਜਿਹਾ ਕਰਨ ਲਈ ਕਿਹਾ ਅਤੇ ਮਨਾਂ ਕਰਨ ਤੇ ਉਸਦੀ ਕੁੱਟਮਾਰ ਕੀਤੀ,,,ਪੀੜਤ ਔਰਤ ਨੇ ਦੱਸਿਆ ਕਿ ਉਹ ਕਿਸੇ ਦੂਜੇ ਵਿਅਕਤੀ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਉਸਨੇ ਇਸ ਵਿਅਕਤੀ ਨੂੰ ਕਿਸੇ ਹੋਰ ਔਰਤ ਨਾਲ ਦੇਖਿਆ ਸੀ। ਜਿਸ ਤੋਂ ਬਾਅਦ ਉਸਨੇ ਇਸ ਵਿਅਕਤੀ ਖਿਲਾਫ ਥਾਣਾ ਸਿਟੀ 2 ‘ਚ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ’ਤੇ ਕਾਰਵਾਈ ਕਰਨ ਲਈ ਏਐਸਆਈ ਮਦਨ ਸਿੰਘ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਹੁਣ ਉਹ ਫਿਰ ਤੋਂ ਮਜਬੂਰ ਕਰ ਰਿਹਾ ਸੀ। ਪਰ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਿਟੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣੇ ਦੇ ਅੰਦਰ ਅਤੇ ਬਾਹਰ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਔਰਤ ਝੂਠ ਬੋਲ ਰਹੀ ਹੈ। ਇਸ ਔਰਤ ਨੇ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਜਾਇਦਾਦ ਦੇ ਝਗੜੇ ਸਬੰਧੀ ਇੱਕ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਐਤਵਾਰ ਨੂੰ ਔਰਤ ਬਿਨਾਂ ਬੁਲਾਏ ਥਾਣੇ ਆ ਗਈ। ASI ਨੂੰ ਧਮਕੀਆਂ ਦਿੱਤੀਆਂ।
ਇੱਕ ਪਾਸੇ ਮਹਿਲਾ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਐਸਐਚਓ ਦੇ ਵੱਲੋਂ ਕਿਹਾ ਗਿਆ ਕਿ ਮਹਿਲਾ ਝੂਠੇ ਇਲਜ਼ਾਮ ਲਗਾ ਰਹੀ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….