Htv Punjabi
Punjab Siyasat Video

ਹੁਣ ਮਹੰਤ ਬਣਨਗੇ ਪੰਜਾਬ ਚ MC ?

ਸੁਨਾਮ ‘ਚ ਕਿੰਨਰ ਸਮਾਜ ਦੀ ਵਿਲੱਖਣ ਸਿਆਸੀ ਪਾਰੀ
ਮਾਹੀ ਮਹੰਤ ਬਣੇ ਚਰਚਾ ਦਾ ਕੇਂਦਰ
MC ਦੀਆਂ ਵੋਟਾਂ ਲਈ ਕੀਤਾ ਚੋਣਾਂ ਲੜਨ ਦਾ ਐਲਾਨ
ਆਮ ਆਦਮੀ ਪਾਰਟੀ ਨੇ ਦਿੱਤੀ ਟਿਕਟ
ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ… ਹਰ ਵਾਰਡ ਵਿੱਚ ਉਮੀਦਵਾਰ ਆਪਣੇ ਅੰਦਾਜ਼ ਵਿੱਚ ਲੋਕਾਂ ਤੱਕ ਪਹੁੰਚ ਰਹੇ ਹਨ… ਪਰ ਸੰਗਰੂਰ ਦੇ ਸੁਨਾਮ ਤੋਂ ਇੱਕ ਐਸੀ ਤਸਵੀਰ ਸਾਹਮਣੇ ਆ ਰਹੀ ਹੈ… ਜਿਸ ਨੇ ਚੋਣੀ ਮਾਹੌਲ ਨੂੰ ਇੱਕ ਵੱਖਰੀ ਹੀ ਦਿਸ਼ਾ ਦੇ ਦਿੱਤੀ ਹੈ…ਇੱਥੇ ਵਾਰਡ ਨੰਬਰ 20 ਤੋਂ ਸੱਤਾਧਿਰ ਪਾਰਟੀ ਵੱਲੋਂ ਕਿੰਨਰ ਸਮਾਜ ਨਾਲ ਸੰਬੰਧਿਤ ਮਾਹੀ ਮਹੰਤ ਨੂੰ ਉਮੀਦਵਾਰ ਬਣਾਇਆ ਗਿਆ ਹੈ… ਅਤੇ ਉਹਨਾਂ ਦਾ ਚੋਣ ਪ੍ਰਚਾਰ ਹੁਣ ਪੂਰੇ ਇਲਾਕੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ… ਲੋਕਾਂ ਦੇ ਘਰ ਖੁਸ਼ੀਆਂ ਮੰਗਣ ਜਾਣ ਵਾਲੇ ਹੱਥ… ਅੱਜ ਵੋਟਾਂ ਮੰਗ ਰਹੇ ਹਨ… ਪਰ ਅੱਜ ਵੀ ਉਹੀ ਅਸੀਸਾਂ… ਉਹੀ ਦੁਆਵਾਂ… ਅਤੇ ਉਹੀ ਪਿਆਰ ਲੋਕਾਂ ਨੂੰ ਮਿਲ ਰਿਹਾ ਹੈ…

ਸੁਨਾਮ ਦੇ ਵਾਰਡ ਨੰਬਰ 20 ਦੀਆਂ ਇਹ ਤਸਵੀਰਾਂ ਇਸ ਵੇਲੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ… ਇਹ ਕੋਈ ਆਮ ਚੋਣ ਪ੍ਰਚਾਰ ਨਹੀਂ… ਇਹ ਇੱਕ ਅਜਿਹਾ ਦ੍ਰਿਸ਼ ਹੈ… ਜਿੱਥੇ ਸਿਆਸਤ ਦੇ ਨਾਲ ਸਤਿਕਾਰ… ਅਸੀਸਾਂ ਅਤੇ ਭਾਵਨਾਵਾਂ ਵੀ ਜੁੜੀਆਂ ਹੋਈਆਂ ਨਜ਼ਰ ਆ ਰਹੀਆਂ ਹਨ…ਕਿੰਨਰ ਸਮਾਜ ਨਾਲ ਸੰਬੰਧਿਤ ਮਾਹੀ ਮਹੰਤ ਜਦੋਂ ਆਪਣੇ ਇਲਾਕੇ ਵਿੱਚ ਵੋਟਾਂ ਮੰਗਣ ਲਈ ਨਿਕਲਦੇ ਹਨ… ਤਾਂ ਲੋਕ ਸਭ ਤੋਂ ਪਹਿਲਾਂ ਖੜੇ ਹੋ ਕੇ ਉਹਨਾਂ ਦਾ ਸਵਾਗਤ ਕਰਦੇ ਹਨ…ਕਈ ਲੋਕ ਉਹਨਾਂ ਅੱਗੇ ਝੁਕਦੇ ਨਜ਼ਰ ਆਉਂਦੇ ਹਨ… ਤਾਂ ਕਈ ਉਹਨਾਂ ਨੂੰ ਆਪਣੇ ਘਰ ਦੇ ਬੂਹੇ ਤੱਕ ਸਤਿਕਾਰ ਨਾਲ ਲੈ ਕੇ ਜਾਂਦੇ ਹਨ…

ਸਿਰਫ ਘਰ ਹੀ ਨਹੀਂ… ਬਲਕਿ ਦੁਕਾਨਾਂ ਅਤੇ ਕਾਰੋਬਾਰ ਵਾਲੀਆਂ ਥਾਵਾਂ ‘ਤੇ ਵੀ ਮਾਹੀ ਮਹੰਤ ਨੂੰ ਵੱਡਾ ਮਾਨ-ਸਤਿਕਾਰ ਮਿਲ ਰਿਹਾ ਹੈ…
ਦੁਕਾਨਦਾਰ ਆਪਣੀਆਂ ਕੁਰਸੀਆਂ ਖਾਲੀ ਕਰਕੇ ਉਹਨਾਂ ਨੂੰ ਬਿਠਾ ਰਹੇ ਹਨ…
ਕਈ ਲੋਕ ਨੋਟਾਂ ਦੇ ਹਾਰ… ਨੋਟਾਂ ਦੇ ਗੁਲਦਸਤੇ… ਅਤੇ ਨੋਟਾਂ ਦੀਆਂ ਟੋਪੀਆਂ ਪਹਿਨਾ ਕੇ ਆਪਣਾ ਪਿਆਰ ਜਤਾਉਂਦੇ ਨਜ਼ਰ ਆ ਰਹੇ ਹਨ…
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੇ ਪ੍ਰਚਾਰ ਦੌਰਾਨ ਮਾਹੀ ਮਹੰਤ ਕਿਸੇ ਵੀ ਵਿਰੋਧੀ ਉਮੀਦਵਾਰ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲ ਰਹੇ…
ਉਹ ਸਿਰਫ ਲੋਕਾਂ ਨੂੰ ਅਸੀਸਾਂ ਦੇ ਰਹੇ ਹਨ… ਪਰਿਵਾਰਾਂ ਦੀ ਖੁਸ਼ਹਾਲੀ ਦੀ ਦੁਆ ਮੰਗ ਰਹੇ ਹਨ… ਅਤੇ ਆਪਣੇ ਲਈ ਇੱਕ ਵੋਟ ਦੀ ਅਪੀਲ ਕਰ ਰਹੇ ਹਨ…

“ਅਸੀਂ ਪਹਿਲੇ ਦਿਨ ਤੋਂ ਲੋਕਾਂ ਦੀਆਂ ਖੁਸ਼ੀਆਂ ਮੰਗਦੇ ਆਏ ਹਾਂ… ਅੱਜ ਵੀ ਉਹੀ ਕਰ ਰਹੇ ਹਾਂ… ਲੋਕ ਸਾਨੂੰ ਇੰਨਾ ਪਿਆਰ ਤੇ ਸਤਿਕਾਰ ਦੇ ਰਹੇ ਹਨ… ਇਹਦਾ ਕਰਜ਼ਾ ਅਸੀਂ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ… ਸਾਡੇ ਵਿਰੋਧੀ ਵੀ ਹਮੇਸ਼ਾ ਖੁਸ਼ ਰਹਿਣ… ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਦੇ… ਸਿਰਫ ਲੋਕਾਂ ਦੀ ਭਲਾਈ ਦੀ ਗੱਲ ਕਰਦੇ ਹਾਂ…”

ਕਿੰਨਰ ਸਮਾਜ ਨੂੰ ਆਮ ਤੌਰ ‘ਤੇ ਸਮਾਜ ਤੋਂ ਵੱਖਰਾ ਦੇਖਿਆ ਜਾਂਦਾ ਰਿਹਾ ਹੈ…
ਰਾਜਨੀਤੀ ਵਿੱਚ ਵੀ ਇਸ ਸਮਾਜ ਦੀ ਹਿਸੇਦਾਰੀ ਬਹੁਤ ਘੱਟ ਰਹੀ ਹੈ…
ਪਰ ਸੁਨਾਮ ਦੀਆਂ ਇਹ ਤਸਵੀਰਾਂ ਹੁਣ ਇੱਕ ਵੱਖਰੀ ਸੋਚ ਨੂੰ ਜਨਮ ਦੇ ਰਹੀਆਂ ਹਨ…
ਜਿੱਥੇ ਇੱਕ ਪਾਸੇ ਮਾਹੀ ਮਹੰਤ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਹੈ… ਉੱਥੇ ਦੂਜੇ ਪਾਸੇ ਲੋਕ ਵੀ ਉਹਨਾਂ ਨੂੰ ਖੁੱਲ੍ਹ ਕੇ ਆਪਣਾ ਸਮਰਥਨ ਦੇ ਰਹੇ ਹਨ…
ਇਹ ਸਿਰਫ ਚੋਣ ਨਹੀਂ… ਬਲਕਿ ਸਮਾਜਕ ਸੋਚ ਵਿੱਚ ਆ ਰਹੇ ਬਦਲਾਅ ਦੀ ਵੀ ਇੱਕ ਵੱਡੀ ਤਸਵੀਰ ਮੰਨੀ ਜਾ ਰਹੀ ਹੈ…

ਸਥਾਨਕ ਲੋਕ ਦਾ ਕਹਿਣਾ “ਇਹਨਾਂ ਨੂੰ ਵੋਟਾਂ ਮੰਗਣ ਦੀ ਲੋੜ ਹੀ ਨਹੀਂ… ਇਹ ਜਦੋਂ ਵੀ ਸਾਡੇ ਘਰ ਆਏ ਨੇ… ਖੁਸ਼ੀਆਂ ਹੀ ਲੈ ਕੇ ਆਏ ਨੇ… ਅੱਜ ਵੀ ਆਏ ਹਨ ਤਾਂ ਅਸੀਂ ਸਤਿਕਾਰ ਕਰਦੇ ਹਾਂ… ਇਹਨਾਂ ਦਾ ਮਾਨ ਕਰਨਾ ਸਾਡਾ ਫਰਜ਼ ਹੈ… ਅਸੀਂ ਬਿਨਾ ਕਹੇ ਵੀ ਇਹਨਾਂ ਦੀ ਸਪੋਰਟ ਕਰਾਂਗੇ…

ਮਾਹੀ ਮਹੰਤ ਦਾ ਕਹਿਣਾ ਹੈ ਕਿ ਜੇਕਰ ਲੋਕ ਉਹਨਾਂ ਨੂੰ ਜਿਤਾਉਂਦੇ ਹਨ… ਤਾਂ ਉਹ ਆਪਣੇ ਇਲਾਕੇ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਚੁੱਕਣਗੇ…
ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੱਤਾਧਿਰ ਪਾਰਟੀ ਵੱਲੋਂ ਉਮੀਦਵਾਰ ਬਣਾਏ ਜਾਣ ਕਾਰਨ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਹਰ ਦਰਵਾਜ਼ੇ ‘ਤੇ ਮਜ਼ਬੂਤੀ ਨਾਲ ਆਵਾਜ਼ ਉਠਾਉਣਗੇ… ਅਤੇ ਖਾਲੀ ਹੱਥ ਨਹੀਂ ਮੁੜਣਗੇ…
ਸੁਨਾਮ ਦੀਆਂ ਇਹ ਤਸਵੀਰਾਂ ਹੁਣ ਸਿਰਫ ਇੱਕ ਚੋਣੀ ਮਾਹੌਲ ਦੀਆਂ ਨਹੀਂ ਰਹੀਆਂ… ਬਲਕਿ ਇਹ ਦਰਸਾ ਰਹੀਆਂ ਹਨ ਕਿ ਸਿਆਸਤ ਦੇ ਨਾਲ-ਨਾਲ ਸਮਾਜ ਦੀ ਸੋਚ ਵੀ ਹੌਲੀ-ਹੌਲੀ ਬਦਲ ਰਹੀ ਹੈ…

ਕਿੰਨਰ ਸਮਾਜ ਨਾਲ ਸੰਬੰਧਿਤ ਮਾਹੀ ਮਹੰਤ ਨੂੰ ਮਿਲ ਰਿਹਾ ਇਹ ਪਿਆਰ ਅਤੇ ਸਤਿਕਾਰ… ਹੁਣ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ… ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ ਇਹ ਪਿਆਰ ਵੋਟਾਂ ਵਿੱਚ ਵੀ ਤਬਦੀਲ ਹੁੰਦਾ ਹੈ ਜਾਂ ਨਹੀਂ…

ਸੁਨਾਮ ਤੋਂ ਸਾਹਮਣੇ ਆ ਰਹੀਆਂ ਇਹ ਤਸਵੀਰਾਂ ਇਹ ਦਰਸਾਉਂਦੀਆਂ ਹਨ ਕਿ ਪੰਜਾਬ ਦੀ ਰਾਜਨੀਤੀ ਹੁਣ ਸਿਰਫ ਜਾਤ-ਪਾਤ ਜਾਂ ਪਰੰਪਰਾਵਾਂ ਤੱਕ ਸੀਮਿਤ ਨਹੀਂ ਰਹੀ… ਬਲਕਿ ਲੋਕ ਹੁਣ ਵਿਅਕਤੀ ਦੇ ਵਿਹਾਰ… ਸਮਾਜ ਨਾਲ ਜੁੜਾਅ ਅਤੇ ਸਤਿਕਾਰ ਨੂੰ ਵੀ ਮਹੱਤਵ ਦੇ ਰਹੇ ਹਨ…,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਚੱਲਦੇ ਵਿਆਹ ਚ ਪਿਆ ਪੰਗਾ, ਦੇਖੋ ਬਰਾਤੀਆਂ ਦਾ ਹਾਲ

htvteam

ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ‘ਚ ਪਏਗਾ ਪੂਰਾ ਭੜਥੂ ? ਵਿਰੋਧੀ ਕਹਿੰਦੇ ਸੁਖਬੀਰ ਨੂੰ ਨਹੀਂ ਬਣਨ ਦਿਆਂਗੇ ਪ੍ਰਧਾਨ

Htv Punjabi

ਵਕਫ਼ ਬੋਰਡ ਨੂੰ ਬਚਾਉਣ ਲਈ ਮੁਸਲਿਮ ਭਾਈਚਾਰੇ ਨੇ ਲਿਆ ਵੱਡਾ ਫੈਸਲਾ

htvteam

Leave a Comment