Htv Punjabi
Punjab Video

10 ਰੁ: ਦੇਕੇ ਜਵਾਕਾਂ ਨਾਲ ਬੰਦਿਆਂ ਨੇ ਟੱਪੀਆਂ ਹੱਦਾਂ, ਮਾਂ ਨੇ ਕੀਤਾ ਹੰਗਾ/ ਮਾ

ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਛੋਟੇ ਮੁੰਡਿਆਂ ਨੂੰ ਕੰਮ ਤੇ ਲਗਾਇਆ
ਪਰਿਵਾਰ ਵੱਲੋਂ ਆਪਣੇ ਪੁੱਤਰ ਨੂੰ ਮਨਾ ਕਰਨ ਤੇ ਕੀਤਾ ਹਮਲਾ
ਇੱਟਾਂ ਮਾਰ ਮਾਰ ਵਿਅਕਤੀ ਕੀਤਾ ਜਖਮੀ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੁਣ ਇੰਨੇ ਬੁਲੰਦ ਨੇ ਕਿ ਉਹ ਛੋਟੇ-ਛੋਟੇ ਬੱਚਿਆਂ ਨੂੰ ਹੀ ਆਪਣੇ ਨਾਲ ਚਿੱਟਾ ਵੇਚਣ ਤੇ ਲਗਾ ਰਹੇ ਨੇ ਤਾਂ ਕਿ ਉਹਨਾਂ ਤੇ ਕੋਈ ਸ਼ੱਕ ਨਾ ਕਰ ਸਕੇ ਐਸਾ ਹੀ ਇੱਕ ਮਾਮਲਾ ਸੋਢੀ ਨਗਰ ਦਾ ਸਾਹਮਣੇ ਆਇਆ ਹੈ ਜਿੱਥੇ ਦੇ ਰਹਿਣ ਵਾਲੇ ਗੱਬਰ ਸਿੰਘ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਉਸਦੇ ਦੋ ਬੱਚੇ ਨੇ ਜਦ ਬੱਚੇ ਸਕੂਲੋਂ ਵਾਪਸ ਆਉਂਦੇ ਨੇ ਤਾਂ ਗੁਆਂਡ ਵਿੱਚ ਰਹਿਣ ਵਾਲੇ ਉਸਦੇ ਬੱਚਿਆਂ ਨੂੰ ਚਿੱਟਾ ਵੇਚਣ ਵਾਸਤੇ ਨਾਲ ਲੈ ਜਾਂਦੇ ਨੇ ਇਸ ਬਾਬਾਤ ਜਦ ਬੱਚਿਆਂ ਦੇ ਪਿਤਾ ਗੱਬਰ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਬੱਚੇ ਨੂੰ ਝਿੜਕਿਆ ਤਾਂ ਕਿ ਉਹ ਇਸ ਗਲਤ ਰਾਹ ਤੇ ਨਾ ਪਵੇ ਪਰ ਚਿੱਟਾ ਵੇਚਣ ਵਾਲਿਆਂ ਨੂੰ ਇਹ ਗੱਲ ਨਾ ਗਵਾਰਾ ਗੁਜਰੀ ਅਤੇ ਆਪਣੇ ਬੱਚੇ ਨੂੰ ਝਿੜਕ ਰਹੇ ਪਿਤਾ ਤੇ ਹੀ ਗੁਆਂਢੀ ਵੱਲੋਂ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਇੱਟਾਂ ਮਾਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ।

ਜਖਮੀ ਹੋਏ ਪਿਤਾ ਗੱਬਰ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਹੈ ਪਰਿਵਾਰ ਦਾ ਆਰੋਪ ਹੈ ਕੀ ਪੁਲਿਸ ਨਸ਼ਾ ਵੇਚਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਦਾ ਖਮਿਆਜਾ ਉਹ ਪਰਿਵਾਰ ਭੁਗਤ ਰਹੇ ਨੇ ਕਿਉਂਕਿ ਉਹ ਦਿਹਾੜੀ ਮਜ਼ਦੂਰੀ ਚਲੇ ਜਾਂਦੇ ਨੇ ਪਿੱਛੋਂ ਚਿੱਟਾ ਵੇਚਣ ਵਾਲੇ ਉਹਨਾਂ ਦੇ ਬੱਚਿਆਂ ਨੂੰ ਚਿੱਟਾ ਵੇਚਣ ਲਈ ਆਪਣੇ ਨਾਲ ਲੈ ਜਾਂਦੇ ਨੇ ਜੇਕਰ ਇਹਨਾਂ ਲੋਕਾਂ ਦੇ ਠੱਲ ਨਾ ਪਾਈ ਗਈ ਤਾਂ ਹੋਰ ਜਵਾਨੀ ਇਸ ਨਰਕ ਵਿੱਚ ਚਲੀ ਜਾਵੇਗੀ।

ਡੀਐਸਪੀ ਕਰਨ ਸ਼ਰਮਾ ਦਾ ਕਹਿਣਾ ਹੈ ਪੀੜਿਤ ਗੱਬਰ ਦੀ ਪਤਨੀ ਰਮਨਦੀਪ ਦੇ ਬਿਆਨਾਂ ਤੇ ਪਰਚਾ ਦਰਜ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤ ਕਾਨੂੰਨ ਦੇ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੇਪਾਲੀ ਕੁੜੀਆਂ ਦੀ ਗਲਤ ਕੰਮ ਕਰਦੇ ਬਣਾਈ ਅਜਿਹੀ ਵੀਡੀਓ

htvteam

ਵੱਡਾ ਖੁਲਾਸਾ, ਕੇਜਰੀਵਾਲ ਨਾਲ ਵੱਡੀ ਵਾਰਦਾਤ ?

htvteam

ਦੇਖੋ ਸੋਹਣਾ ਤੇ ਮੋਹਣਾ ਨੂੰ ਮਿਲੀ ਕਿਹੜੀ ਸਰਕਾਰੀ ਨੌਕਰੀ

htvteam

Leave a Comment