Htv Punjabi
Crime Punjab Video

151 ਆਰੋਪੀ ਫੜ੍ਹੇ, ਵੱਡਾ ਐਕਸ਼ਨ

ਅਪ੍ਰੇਸ਼ਨ ਪਰਹਾਰ ਤਹਿਤ ਫਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ
36 ਘੰਟਿਆਂ ਚ 151 ਆਰੋਪੀ ਕੀਤੇ ਗ੍ਰਿਫਤਾਰ
ਕਈ ਸੰਗੀਨ ਮਾਮਲਿਆਂ ਚ ਪੁਲਿਸ ਨੂੰ ਲੋੜੀਂਦੇ ਸਨ ਆਰੋਪੀ
ਵਿਦੇਸ਼ਾਂ ਚ ਬੈਠੇ ਗੈਂਗਸਟਰਾਂ ਨਾਲ ਵੀ ਕਈਆਂ ਦੇ ਸਬੰਧ
ਪੰਜਾਬ ਪੁਲਿਸ ਵੱਲੋਂ ਪੰਜਾਬ ਅੰਦਰ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਵਿੱਡੇ ਅਪ੍ਰੇਸ਼ਨ ਪ੍ਰਹਾਰ ਤਹਿਤ ਲਗਾਤਾਰ ਪੁਲਿਸ ਦੀ ਕਾਰਵਾਈ ਜਾਰੀ ਹੈ। ਇਸੇ ਅਪ੍ਰੇਸ਼ਨ ਦੇ ਮੱਦੇਨਜ਼ਰ ਫਰੀਦਕੋਟ ਪੁਲਿਸ ਵੀ ਪੂਰੀ ਤਰਾਂ ਐਕਟਿਵ ਨਜ਼ਰ ਆ ਰਹੀ ਹੈ ਜਿਸ ਵੱਲੋਂ ਅਪ੍ਰੇਸ਼ਨ ਪ੍ਰਹਾਰ ਦੇ ਸ਼ੁਰੂ ਹੋਣ ਦੇ 36 ਘੰਟਿਆਂ ਅੰਦਰ ਹੀ 151 ਅਰੋਪਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ DGP ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਵਾਉਣ ਲਈ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚਲਦੇ ਜਿਲਾ ਫਰੀਦਕੋਟ ਅੰਦਰ ਕਰੀਬ 450 ਮੁਲਾਜ਼ਮਾਂ ਨਾਲ ਮਿਲ ਕੇ 64 ਟੀਮਾਂ ਤਿਆਰ ਕੀਤੀਆਂ ਗਈਆਂ ਜਿਨਾਂ ਦੀ ਗਜ਼ਟਿਡ ਅਫਸਰ ਅਗਵਾਈ ਕਰ ਰਹੇ ਹਨ ਅਤੇ ਇਹਨਾਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕਰਦੇ ਹੋਏ ਫਰੀਦਕੋਟ ਜਿਲੇ ਅੰਦਰ 151 ਉਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਦੇ ਖਿਲਾਫ ਕਈ ਧਰਾਵਾਂ ਤਹਿਤ ਦਰਜਨਾਂ ਮਾਮਲੇ ਦਰਜ ਸਨ ਅਤੇ ਇਹਨਾਂ ਦੇ ਖਿਲਾਫ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਜਿਲੇ ਅੰਦਰ ਕ੍ਰਾਈਮ ਕਰਨ ਅਤੇ ਫਰੋਤੀਆਂ ਮੰਗਣ ਇਲਜਾਮ ਸਨ।

ਉਹਨਾਂ ਦੱਸਿਆ ਕਿ ਫੜੇ ਗਏ ਮੁਲਜਮਾਂ ਵਿੱਚੋਂ 45 ਦੇ ਖਿਲਾਫ ਪਹਿਲਾਂ ਤੋਂ ਹੀ ਵੱਖ-ਵੱਖ ਧਰਾਵਾਂ ਤਹਿਤ ਕਈ ਮਾਮਲੇ ਦਰਜ ਸਨ ਜੋ ਪੁਲਿਸ ਨੂੰ ਲੋੜੀਂਦੇ ਸਨ ਅਤੇ 14 ਅਜਿਹੇ ਮੁਲਜ਼ਮ ਹਨ ਜਿਨਾਂ ਦੇ ਖਿਲਾਫ ਸੰਗੀਨ ਧਰਾਵਾਂ ਦੇ ਤਹਿਤ ਜਿਨਾਂ ਵਿੱਚ ਕਤਲ ਫਰੋਤੀਆਂ ਮੰਗਣ ਅਤੇ ਕੁੱਟਮਾਰ ਕਰਨ ਦੇ ਇਲਜ਼ਾਮਾਂ ਤਹਿਤ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ 9 ਨਵੇਂ ਮਾਮਲੇ ਦਰਜ ਕਰਕੇ ਕੁਝ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਆਰਗੇਨਾਈਜਡੁ ਕ੍ਰਾਈਮ ਕਰ ਰਹੇ ਸਨ ਅਤੇ ਜਮਾਨਤ ਤੇ ਆਉਣ ਤੋਂ ਬਾਅਦ ਮੁੜ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਸਨ।

ਉਹਨਾਂ ਦੱਸਿਆ ਕਿ ਜਿਹੜੇ ਵੀ ਵਿਅਕਤੀ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਕਿਸੇ ਕਿਸਮ ਦੀ ਕੋਈ ਜਾਣਕਾਰੀ ਮੁਹਈਆ ਕਰਾ ਰਹੇ ਸਨ ਅਤੇ ਉਸ ਜਾਣਕਾਰੀ ਦੇ ਆਧਾਰ ਤੇ ਅਗਰ ਕੋਈ ਕਰਾਈਮ ਹੁੰਦਾ ਤਾਂ ਉਸ ਜੁਰਮ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਿਲ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਖਿਲਾਫ ਵੀ ਪੁਲਿਸ ਵੱਲੋਂ ਲੁੱਕ ਆਊਂਟ ਨੋਟਿਸ ਅਤੇ ਰੈਡ ਕਾਰਨਰ ਨੋਟਿਸ ਜਾਰੀ ਕਰਵਾਏ ਜਾ ਰਹੇ ਹਨ ਜਿਨਾਂ ਨੂੰ ਵੀ ਜਲਦ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਡੀਜੀਪੀ ਪੰਜਾਬ ਅਤੇ ਪੰਜਾਬ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਾਇਆ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਫੀਮ ਉੱਤੇ Vaid Jagdeep Singh ਦੀ ਅੱਖਾਂ ਖੋਲ੍ਹ ਗੱਲਬਾਤ; ਅਫੀਮ ਖਾ ਕੇ ਭੁੱਲ ਕੇ ਵੀ ਨਾ ਕਰੋ ਆਹ ਕੰਮ

htvteam

ਵੱਡੀ ਖ਼ਬਰ- ਕੈਨੇਡਾ ‘ਚ ਨਿਕਲੀਆਂ 50 ਹਜ਼ਾਰ ਨੌਕਰੀਆਂ

htvteam

ਚੋਰ ਸਕੂਲ ਦੇ ਸਮਾਨ ਨਾਲ ਕਰ ਗਏ ਆਹ ਕੰਮ ਵਿਦਿਆਰਥੀ ਵੀ ਦੇਖ ਕੇ ਹੋਏ ਹੈਰਾਨ

Htv Punjabi

Leave a Comment