Htv Punjabi
Punjab

ਚੋਰ ਸਕੂਲ ਦੇ ਸਮਾਨ ਨਾਲ ਕਰ ਗਏ ਆਹ ਕੰਮ ਵਿਦਿਆਰਥੀ ਵੀ ਦੇਖ ਕੇ ਹੋਏ ਹੈਰਾਨ

ਤਰਨਤਾਰਨ ; ਤਰਨ ਤਾਰਨ ਦੇ ਥਾਣਾ ਸਦਰ ਪੱਟੀ ਦੀ ਪੁਲਸ ਚੌਕੀ ਘਰਿਆਲਾ ਅਧੀਨ ਪੈਂਦੇ ਪਿੰਡ ਘਰਿਆਲੀ ਰਾੜੀਆ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਨਵਾੜੀ ਸੈਂਟਰ ਵਿੱਚ ਹੋਈ ਚੋਰੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸੱਤਪਾਲ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਕੱਲ ਸਕੂਲ ਛੁੱਟੀ ਟਾਈਮ ਤੋਂ ਬਾਅਦ ਚਲੇ ਗਏ ਸਨ ਤਾਂ ਅੱਜ ਜਦ ਉਨ੍ਹਾਂ ਨੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦਾ ਮੇਨ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਸਕੂਲ ਵਿੱਚੋਂ ਆਂਗਣਵਾੜੀ ਸੈਂਟਰ ਦਾ ਸਾਰਾ ਰਾਸ਼ਨ ਅਤੇ ਸਕੂਲ ਵਿੱਚ ਦੋ ਦਿਨ ਪਹਿਲਾਂ ਨਵੀਂ ਲਵਾਈ ਐੱਲ ਸੀ ਡੀ ਅਤੇ ਸਾਰੇ ਸਕੂਲ ਦੇ ਬਰਤਨ ਵੀ ਗੈਬ ਸਨ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਚੌਕੀ ਘਰਿਆਲਾ ਵਿਖੇ ਇਤਲਾਹ ਦੇ ਦਿੱਤੀ ਗਈ ਹੈ ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਚੌਕੀ ਘਰਿਆਲਾ ਦੇ ਏਐੱਸਆਈ ਨਰਿੰਦਰ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਹੋਈ ਚੋਰੀ ਸਬੰਧੀ ਸਕੂਲ ਦੇ ਪ੍ਰਿੰਸੀਪਲ ਨੇ ਸ਼ਿਕਾਇਤ ਦਿੱਤੀ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ

Related posts

ਐਵੇਂ ਕਰੋ ਪੇਟ ਸਾਫ

htvteam

ਗਾਇਬ ਹੋਏ ‘ਪਾਵਨ ਸਰੂਪ’ ਮਾਮਲੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸੁਣਾਇਆ ਫੈਸਲਾ

htvteam

ਲੁਧਿਆਣਾ ਚ ਹਲਾਤ ਬੇਕਾਬੂ, ਪਹੁੰਚੀਆਂ ਫੌਜ ਦੀਆਂ ਟੀਮਾਂ ?

htvteam

Leave a Comment