ਪਟਿਆਲਾ : ਮੁੱਖ ਮੰਤਰੀ ਪੰਜਾਬ ਦਾ ਆਪਣਾ ਜ਼ਿਲ੍ਹਾ ਪਟਿਆਲਾ ਕੋਰੋਨਾ ਦੀ ਚਪੇਟ ‘ਚ ਬੜੀ ਤੇਜ਼ੀ ਨਾਲ ਆ ਰਿਹਾ ਹੈ ਰਾਜਪੁਰਾ ਚੋ ਬੀਤੀ ਕੱਲ੍ਹ ਜਿਨ੍ਹਾਂ 70 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਉਨ੍ਹਾਂ ਦੀ ਰਿਪੋਰਟ ਆਉਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੋਸ਼ ਉੱਡ ਗਏ ਨੇ। ਇਨ੍ਹਾਂ ਟੈਸਟਾਂ ਰਾਂਹੀ ਉਨ੍ਹਾਂ ਵਿਚੋਂ 18 ਹੋਰ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਨ ਦੀ ਪੁਸ਼ਟੀ ਹੋ ਗਈ ਹੈ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੇ ਹੁਣ ਤੱਕ ਕਰੋਨਾ ਦੇ 356 ਸੈਂਪਲ ਲੈਕੇ ਟੈਸਟ ਲਈ ਭੇਜੇ ਸਨ ਜਿਨ੍ਹਾਂ ਵਿੱਚੋਂ 49 ਕਰੋਨਾ ਪੌਜਟਿਵ ਪਾਏ ਗਏ ਹਨ, 259 ਬੰਦਿਆਂ ਦੀ ਰਿਪੋਰਟ ਨੈਗਟਿਵ ਆਈ ਹੈ ਤੇ 48 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਥੇ ਪੂਰੇ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਲੈਕੇ ਫ਼ਿਕਰਮੰਦ ਦਿਖਾਈ ਦੇ ਰਹੇ ਨੇ ਉਥੇ ਦੂਜੇ ਪਾਸੇ ਉਨ੍ਹਾਂ ਨੂੰ ਪੰਜਾਬ ‘ਚ ਘਟ ਰਹੇ ਸਰਕਾਰੀ ਮਾਲੀਏ ਨੂੰ ਲੈਕੇ ਵੀ ਚਿੰਤਾ ਸਤਾ ਰਹੀ ਐ। ਜਿਸ ਲਈ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਕੀਤੀ ਹੈ ਕਿ ਸੂਬੇ ‘ਚ ਸ਼ਰਾਬ ਦੀ ਵਿਕਰੀ ਦੀ ਇਜ਼ਾਜਤ ਦਿੱਤੀ ਜਾਏ। ਪਰ ਅਜਿਹੇ ਵਿਚ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਚ ਹੀ ਕਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਨੇ।
ਦੂਜੇ ਪਾਸੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਕਹਿੰਦੇ ਹਨ ਜਿਹੜੇ ਲੋਕ ਕੋਰੋਨਾ ਪਾਜ਼ਿਟਿਵ ਪਾਏ ਜਾ ਰਹਿ ਨੇ ਉਨ੍ਹਾਂ ਵਿਚੋਂ ਬੀਤੇ ਦਿਨੀ ਰਾਜਪੁਰਾ ਵਿਖੇ ਆਏ ਪੋਜਟਿਵ ਕੇਸਾ ਦੇ ਨੇੜਲੇ ਸੰਪਰਕ ਅਤੇ ਹਾਈ ਰਿਸਕ ਕੇਸਾ ਦੇ 70 ਸੈਂਪਲ ਕਰੋਨਾ ਜਾਂਚ ਲਈ ਭੇਜੇ ਗਏ ਸਨ ਜਿਹਨਾਂ ਦੀ ਲੈਬ ਤੋਂ ਆਈ ਰਿਪੋਰਟ ਅਨੁਸਾਰ 18 ਸੈਂਪਲ ਪੋਜੀਟਵ ਪਾਏ ਗਏ ਹਨ। ਡਾ. ਮਲਹੋਤਰਾ ਨੇਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਪਹਿਲਾਂ ਆ ਚੁੱਕੇ ਪੋਜਟਿਵ ਕੇਸਾ ਦੇ ਬਣਾਏ ਕੰਨਟੇਨਮੈਂਟ ਏਰੀਏ ਕੱਚਾ ਪਟਿਆਲਾ ਵਿਚੋੋ 19, ਕੈਲਾਸ਼ ਨਗਰ ਵਿਚੋ 25 ਵਿਅਕਤੀਆਂ ਅਤੇ ਹੋਰ ਵੱਖ-ਵੱਖ ਏਰੀਏ ਵਿੱਚੋ 5 ਸੈਂਪਲ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਨੂੰ ਜਾਂਚ ਲਈ ਲੈਬ ਵਿਖੇ ਭੇਜ ਦਿਤਾ ਗਿਆ ਹੈ। ਜਿਹਨਾਂ ਦੀ ਲੈਬ ਰਿਪੋਰਟ ਆਉਣ ਦੀ ਉਡੀਕ ਹੈ ।
ਡਾ. ਹਰੀਸ਼ ਮਲਹੋਤਰਾ ਅਨੂੰਸਾਰ ਸਰਕਾਰ ਵੱਲੋ ਕਰੋਨਾ ਜਾਂਚ ਲਈ ਰੇੋਪਿਡ ਟੈਸਟ ਕੁਝ ਸਮੇਂ ਲਈ ਬੰਦ ਕਰ ਦਿੱਤੇ ਹਨ। ਉਹਨਾਂ ਦੱਸਿਆਂ ਕਿ ਰਾਜਪੂਰਾ ਵਿਖੇ ਲੋਕਾਂ ਦੀ ਸਕਰੀਨਿੰਗ ਲਈ ਸਿਹਤ ਟੀਮਾ ਵੱਲੋ ਅੱਜ ਵੀ ਸਰਵੇ ਜਾਰੀ ਰਿਹਾ ਅਤੇ ਤਕਰੀਬਨ 60 ਫੀਸਦੀ ਆਬਾਦੀ ਦਾ ਸਰਵੇ ਕਰ ਲਿਆ ਗਿਆ ਹੈ। ਇਸੇ ਤਰਾਂ੍ਹ ਪਟਿਆਲਾ ਸ਼ਹਿਰ ਵਿਚ ਸਿਹਤ ਟੀਮਾ ਵੱਲੋ ਤਕਰੀਬਨ 99 ਫੀਸਦੀ ਆਬਾਦੀ ਦਾ ਸਰਵੇ ਲਗਭਗ ਪੂਰਾ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸਰਵੇ ਦੋਰਾਣ ਜੋ ਵਿਅਕਤੀ ਫਲੁ ਵਰਗੇ ਲ਼ੱਛਣਾ ਦੇ ਪਾਏ ਜਾ ਰਹੇ ਹਨ ਉਹਨਾਂ ਨੂੰ ਨੇੜਲੀਆਂ ਸਰਕਾਰੀ ਸਿਹਤ ਸੰਸਥਾਵਾ ਵਿਚ ਜਾਂਚ ਕਰਕੇ ਮੁਫਤ ਦਵਾਈ ਮੁਹਈਆਂ ਕਰਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਪੌਜਟਿਵ ਕੇਸਾ ਵਿਚੋ ਇੱਕ ਕੇਸ ਨੂੰੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।