ਮੋਗਾ : ਪਿਛਲੇ ਲੰਮੇ ਸਮੇਂ ਤੋਂ ਵਿਗੜੀ ਪੰਜਾਬ ਪੁਲਿਸ ਦੀ ਦਿੱਖ ਇਸ ਵਾਰ ਕੋਰੋਨਾ ਮਹਾਂਮਾਰੀ ਦੌਰਾਨ ਵਿਭਾਗ ਵੱਲੋਂ ਪਹਿਲੀ ਵਾਰ ਸੁਧਾਰਨ ਦੇ ਯਤਨ ਕੀਤੇ ਜਾਂਦੇ ਦੇਖੇ ਗਏ। ਇਸ ਦੌਰਾਨ ਜਿੱਥੇ ਪੁਲਿਸ ਵਾਲੇ ਹਰ ਜਗ੍ਹਾ ਕੇਕ ਲੈਕੇ ਜਾਂਦੇ ਦਿਖਾਈ ਦਿੱਤੇ ਤੇ ਲੋਕਾਂ ਦੇ ਮਨਾਂ ਅੰਦਰੋਂ ਕੇਕ ਖੁਆ ਖੁਆ ਕੇ ਆਪਣਾ ਡਾਰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ, ਉੱਥੇ ਵਿਚ ਵਿਚ ਅਜਿਹੀਆਂ ਖ਼ਬਰਾਂ ਵੀ ਆਈਆਂ ਜਿਨ੍ਹਾਂ ਨੇ ਕੇਕ ਖਾਂਦੇ ਲੋਕਾਂ ਦੇ ਮੂੰਹ ਦਾ ਸੁਆਦ ਬੇਸੁਆਦਾ ਕਰ ਦਿੱਤਾ। ਇਨ੍ਹਾਂ ਵਿਚੋਂ ਕੁਝ ਮਾਮਲੇ ਸਨ ਖੰਨਾ ਪੁਲਿਸ ਦੇ ਐਸਐਚਓ ਵੱਲੋਂ ਥਾਣੇ ‘ਚ ਨੰਗਾ ਕਰਕੇ ਗੁਰਸਿੱਖ ਪਿਓ ਪੁੱਤਰਾਂ ਨੂੰ ਕੁੱਟਣਾ ਤੇ ਉਸ ਨੰਗਾ ਕਰਕੇ ਬਣਾਈ ਗਈ ਵੀਡੀਓ ਨੂੰ ਵਾਇਰਲ ਕਰਨਾ ਇਸ ਤੋਂ ਇਲਾਵਾ ਲੁੱਟ ਖੋਹ ਦਾ ਸ਼ਿਕਾਰ ਹੋਏ ਇੱਕ ਗੁਰਸਿੱਖ ਨੌਜਵਾਨ ਨੂੰ ਨੰਗਾ ਕਰਕੇ ਕੁੱਟ ਕੁੱਟ ਕੇ ਹਸਪਤਾਲ ਪਹੁੰਚਾ ਦੇਣ ਦੇ ਮਾਮਲੇ ਨੇ ਵੀ ਖੂਬ ਸੁਰਖੀਆਂ ਬਟੋਰੀਆਂ। ਪਰ ਜਿਹੜੇ ਮਾਮਲੇ ਦੀ ਜਾਣਕਾਰੀ ਅਸੀਂ ਤੁਹਾਨੂੰ ਇਥੇ ਦੇਣ ਜਾ ਰਹੇ ਆਂ, ਉਸ ਤਰਾਂ ਦਾ ਮਾਮਲਾ ਨਾ ਤਾਂ ਪਹਿਲਾਂ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ। ਕਿਉਂਕਿ ਇਸ ਮਾਮਲੇ ‘ਚ ਪੁਲਿਸ ਦੇ 2 ਥਾਣੇਦਾਰ ਹੀ ਜਿਸਮ ਫਰੋਸ਼ੀ ਦੇ ਇੱਕ ਅਜਿਹੇ ਧੰਦੇ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ, ਜਿਸ ਬਾਰੇ ਦੋਸ਼ ਹੈ ਕਿ ਉਨ੍ਹਾਂ ਦੇ ਗਰੁੱਪ ‘ਚ ਸ਼ਾਮਲ ਔਰਤਾਂ ਲਈ ਗਾਹਕ ਵੀ ਥਾਣੇਦਾਰ ਆਪ ਲਾਭ ਕੇ ਲਿਆਉਂਦੇ ਸਨ। ਉਨ੍ਹਾਂ ਦੀ ਸੈਟਿੰਗ ਵੀ ਉਹ ਆਪ ਕਰਵਾਉਂਦੇ ਸਨ ਤੇ ਫਿਰ ਆਪਣੀ ਵਰਦੀ ਪਾਕੇ ਉਸ ਜਗ੍ਹਾ ਰੇਡ ਮਾਰਨ ਵੀ ਉਹ ਆਪ ਹੀ ਚਲੇ ਜਾਂਦੇ ਸਨ। ਜਿੱਥੇ ਉਹ ਔਰਤਾਂ ਗ੍ਰਾਹਕ ਲੈਕੇ ਕਮਰਿਆਂ ਅੰਦਰ ਵੜੀਆਂ ਹੁੰਦੀਆਂ ਸਨ।
ਜੀ ਹਾਂ ਇਹ ਮਾਮਲਾ ਹੈ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦਾ। ਜਿੱਥੇ ਥਾਣਾ ਨਿਹਾਲ ਸਿੰਘ ਵਾਲਾ ‘ਚ ਦੋ ਥਾਣੇਦਾਰਾਂ ਤੇ ਦੋ ਔਰਤਾਂ ਤੋਂ ਇਲਾਵਾ ਇੱਕ ਹੋਰ ਵਿਅਕਤੀ ਤੇ ਸਿਰਫ ਇਸ ਲਈ ਮਾਮਲਾ ਦਰਜ਼ ਕੀਤਾ ਗਿਆ ਕਿਉਂਕਿ ਇਨ੍ਹਾਂ ‘ਤੇ ਦੋਸ਼ ਹੈ ਕਿ ਇਹ ਲੋਕ ਪਹਿਲਾਂ ਆਪਣੇ ਗੈਂਗ ‘ਚ ਸ਼ਾਮਲ ਔਰਤਾਂ ਰਾਹੀਂ ਲੋਕਾਂ ਨੂੰ ਸ਼ਰੀਰਿਕ ਸਬੰਧ ਬਣਾਉਣ ਲਈ ਉਕਸਾਉਂਦੇ ਸਨ ਤੇ ਜਦੋਂ ਗਾਹਕ ਫਸ ਜਾਂਦਾ ਸੀ ਤਾਂ ਇਹ ਦੋਵੇਂ ਥਾਣੇਦਾਰ ਮੌਕੇ ‘ਤੇ ਪਹੁੰਚਕੇ ਗਾਹਕਾਂ ਨੂੰ ਫੜ ਲੈਂਦੇ ਤੇ ਉਨ੍ਹਾਂ ‘ਤੇ ਅਪਰਾਧਿਕ ਮਾਮਲਾ ਦਰਜ਼ ਕਰਕੇ ਉਨ੍ਹਾਂ ਕੋਲੋਂ ਮੋਟੀ ਰਕਮ ਠੱਗ ਲੈਂਦੇ ਸਨ। ਇਸ ਤੋਂ ਇਲਾਵਾ ਉਹ ਦੋਵੇਂ ਔਰਤਾਂ ਵੀ ਆਪਣੇ ਗਾਹਕ ‘ਤੇ ਬਲਾਤਕਾਰ ਦਾ ਪਰਚਾ ਦਰਜ਼ ਕਰਵਾਉਣ ਦੀ ਧਮਕੀ ਦੇਕੇ ਉਨ੍ਹਾਂ ਤੋਂ ਰਕਮ ਵਸੂਲਦੀਆਂ। ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਨ੍ਹਾਂ 5 ਜਾਂ ਵਿਰੁੱਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਉਥੋਂ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਨ ਲਈ ਚਾਰ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।
ਪੁਲਿਸ ਦੇ ਅਧਿਕਾਰਿਤ ਸੂਤਰਾਂ ਅਨੁਸਾਰ ਇਸ ਸਬੰਧ ‘ਚ ਸੁਭਾਸ਼ ਚੰਦਰ ਨਾਮ ਦੇ ਬੰਦੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਇਹ ਦੋਸ਼ ਲਾਏ ਸਨ, ਕਿ ਉਹ ਹਰਜਿੰਦਰ ਸਿੰਘ ਨਾਮ ਦੇ ਇੱਕ ਬੰਦੇ ਤੇ ਉਸ ਦੀ ਪਤਨੀ ਜਸਵੰਤ ਕੌਰ ਤੋਂ ਇਲਾਵਾ ਸੀਮਾਂ ਰਾਣੀ ਨਾਂ ਦੀ ਔਰਤ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਸ਼ਿਕਾਇਤਕਰਤਾ ਅਨੁਸਾਰ ਲੰਘੀ 7 ਮਈ ਨੂੰ ਕਰਫਿਊ ਤੇ ਤਾਲਾਬੰਦੀ ਦੇ ਦੌਰਾਨ ਸੀਮਾਂ ਰਾਣੀ ਨੇ ਉਸ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ। ਜਿਸ ਤੋਂ ਬਾਅਦ ਬਹਾਨੇ ਨਾਲ ਉਸਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ, ਦੋਸ਼ ਹੈ ਕਿ ਇਸ ਦੌਰਾਨ ਉਥੇ ਥਾਣੇਦਾਰ ਚਮਕੌਰ ਸਿੰਘ ਮੌਕੇ ‘ਤੇ ਪਹੁੰਚ ਗਿਆ। ਜਿਸਨੇ ਉਸਤੇ ਪਰਚਾ ਦਰਜ ਕਾਰਨ ਦੀ ਧਮਕੀ ਦੇਕੇ ਉਸ ਨੇ ਸ਼ਿਕਾਇਤਕਰਤਾ ਕੋਲੋਂ ਇੱਕ ਲੱਖ ਰੁਪਏ ਠੱਗ ਲਏ। ਸੁਭਾਸ਼ ਚੰਦਰ ਅਨੁਸਾਰ ਇਸ ਮਗਰੋਂ ਸੀਮਾਂ ਰਾਣੀ ਤੇ ਜਸਵੰਤ ਸਿੰਘ ਨੇ ਵੀ ਉਸਤੇ ਬਲਾਤਕਾਰ ਦਾ ਮਾਮਲਾ ਦਰਜ਼ ਕਰਵਾਉਣ ਦੀ ਧਮਕੀ ਦੇਕੇ ਉਸ ਕੋਲੋਂ 50 ਹਾਜ਼ਰ ਰੁਪਏ ਵੱਖਰੇ ਤੌਰ ‘ਤੇ ਠੱਗ ਲਏ। ਸ਼ਿਕਾਇਤ ਮਿਲਦਿਆਂ ਹੀ ਮੋਗਾ ਦੇ ਐਸਐਸਪੀ ਹਰਮਾਨਬੀਰ ਸਿੰਘ ਗਿੱਲ ਦੇ ਹੁਕਮਾਂ ਤੇ ਐਸਪੀਐਚ ਰਤਨ ਬਰਾੜ ਦੀ ਅਗਵਾਈ ‘ਚ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਦੋਸ਼ ਸਹੀ ਪਾਏ ਗਏ। ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਖ਼ਬਰ ਦਾ ਹੋਰ ਵਿਸਥਾਰ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,…