Htv Punjabi
Punjab Religion

ਸਿੱਖ-ਮੁਸਲਿਮ ਸਾਂਝ ਸੰਗਠਨ ਵਲੋਂ ਡਾ.ਐੱਸ.ਪੀ. ਸਿੰਘ ਓਬਰਾਏ ਨੂੰ ਸਿੱਖ-ਮੁਸਲਿਮ ਸਾਂਝ ਦਾ ਫੋਲਡਰ ਕੀਤਾ ਭੇਂਟ

ਸਿੱਖ-ਮੁਸਲਿਮ ਸਾਂਝ ਸੰਗਠਨ ਮਾਲੇਰਕੋਟਲਾ ਦੇ ਮੈਂਬਰਾਂ ਵਲੋਂ ਡਾ. ਐੱਸ.ਪੀ. ਸਿੰਘ ਓਬਰਾਏ ਜੀ ਨਾਲ ਮੁਲਾਕਾਤ ਕੀਤੀ ਗਈ ਇਸ ਮੌਕੇ ਸਿੱਖ-ਮੁਸਲਿਮ ਸਾਂਝ ਸੰਗਠਨ ਦੇ ਮੈਂਬਰਾਂ ਵਲੋਂ ਡਾ. ਐੱਸ.ਪੀ. ਸਿੰਘ ਓਬਰਾਏ ਜੀ ਨੂੰ ਸਿੱਖ-ਮੁਸਲਿਮ ਸਾਂਝ ਦਾ ਫੋਲਡਰ ਭੇਂਟ ਕੀਤਾ ਗਿਆ | ਸਿੱਖ ਮੁਸਲਿਮ ਸਾਂਝ ਸੰਗਠਨ, ਨਾਗਰਿਕਾਂ ਦਾ ਇੱਕ ਅੰਤਰ-ਧਾਰਮਿਕ ਮੰਚ ਜੋ ਮੁਸਲਮਾਨਾਂ ਅਤੇ ਸਿੱਖਾਂ ਦਰਮਿਆਨ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ, ਮੁਸਲਮਾਨਾਂ ਅਤੇ ਸਿੱਖਾਂ ਦਰਮਿਆਨ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਕਾਇਮ ਕਰ ਰਿਹਾ ਹੈ। ਮਲੇਰਕੋਟਲਾ ਪੰਜਾਬ ਦਾ ਇਕਲੌਤਾ ਮੁਸਲਿਮ-ਅਬਾਦੀ ਵਾਲਾ ਇਲਾਕਾ ਹੈ, ਜਿਸ ਦਾ ਸਿੱਖਾਂ ਨਾਲ ਕੋਈ ਵਿਵਾਦ ਨਹੀਂ ਰਿਹਾ ਹੈ।
ਹਰ ਰੋਜ ਸਿਵਲ ਹਸਪਤਾਲ ਵਿਚ ਲੰਗਰ ਪੈਕ ਕਰਕੇ ਭੇਜਿਆ ਜਾਂਦਾ ਹੈ ਇਸ ਲਈ ਅਸੀਂ ਇਸ ਤੋਂ ਵੱਧ ਦਾ ਪ੍ਰਬੰਧ ਕਰਨ ‘ਤੇ ਕੰਮ ਕਰ ਰਹੇ ਹਾਂ, ”ਸਿੱਖ-ਮੁਸਲਿਮ ਸਾਂਝ ਸੰਗਠਨ ਦੇ ਸਰਪ੍ਰਸਤ ਡਾ: ਨਾਸਿਰ ਅਖਤਰ ਨੇ ਕਿਹਾ। ਉਨ੍ਹਾਂ ਦੱਸਿਆ ਕੇ ਸਿੱਖ-ਮੁਸਲਿਮ ਸਾਂਝ ਸੰਗਠਨ ਵਲੋਂ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਵਿਖੇ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ |
ਸਿੱਖ-ਮੁਸਲਿਮ ਸਾਂਝ ਸੰਗਠਨ ਦੇ ਸਰਪ੍ਰਸਤ ਡਾ: ਨਾਸਿਰ ਅਖਤਰ ਨੇ ਕਿਹਾ ਸਿੱਖ ਇਤਿਹਾਸ ਵਿੱਚ ਮੁਸਲਮਾਨ ਕੌਮ ਦਾ ਨੈਗੇਟਿਵ ਕਿਰਦਾਰ ਪੇਸ਼ ਕੀਤਾ ਗਿਆ ਹੈ ਜਦਕਿ ਇਸ ਤਰਾਂ ਨਹੀਂ ਹੈ ਉਨ੍ਹਾਂ ਕਿਹਾ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੰਨੇ ਹੀ ਮੁਸਲਮਾਨ ਭਗਤਾਂ ਦੀ ਬਾਣੀ ਦਰਜ਼ ਹੈ ਅਗਰ ਮੁਸਲਮਾਨ ਕੌਮ ਦਾ ਕਿਰਦਾਰ ਇਸ ਤਰਾਂ ਦਾ ਹੁੰਦਾ ਤਾਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੁਸਲਿਮ ਭਗਤਾਂ ਦੀ ਬਾਣੀ ਦਰਜ਼ ਕਿਉਂ ਕਰਦੇ | ਸਿੱਖ-ਮੁਸਲਿਮ ਸਾਂਝ ਸੰਗਠਨ ਦੇ ਸਰਪ੍ਰਸਤ ਡਾ: ਨਾਸਿਰ ਅਖਤਰ ਵਲੋਂ ਕਿੰਨੀਆਂ ਹੀ ਕਿਤਾਬਾਂ ਸਿੱਖ ਮੁਸਲਮਾਨ ਇਤਿਹਾਸ ਉੱਤੇ ਲਿਖੀਆਂ ਗਈਆਂ ਹਨ | ਡਾ: ਨਾਸਿਰ ਨੇ ਕਿਹਾ ਕੇ ਉਹਨਾਂ ਦੀਆਂ ਕਿਤਾਬਾਂ ਨੇ ਦੋਵਾਂ ਭਾਈਚਾਰਿਆਂ ਦੇ ਉਨ੍ਹਾਂ ਪਹਿਲੂਆਂ ਨੂੰ ਉਜਾਗਰ ਕੀਤਾ ਹੈ ਜਿਸ ਤੋਂ ਜ਼ਿਆਦਾਤਰ ਸਿੱਖ ਮੁਸਲਿਮ ਭਾਈਚਾਰਾ ਅਣਜਾਣ ਸੀ।

Related posts

ਸੁਮੇਧ ਸੈਣੀ ਨੂੰ ਜੇਲ਼੍ਹ ਭੇਜਣ ਲਈ ਪੰਜਾਬ ਸਰਕਾਰ ਨੇ ਦੇਖੋ ਕੀ ਕੱਢਿਆ ਨਵਾਂ ਢੰਗ!!

Htv Punjabi

ਆਸ਼ਕੀ ਕਰਨ ਤੋਂ ਪਹਿਲਾਂ ਕੁੜੀ ਦੇ ਪਰਿਵਾਰ ਵੱਲ ਇਕ ਵਾਰ ਜ਼ਰੂਰ ਦੇਖ ਲਿਓ

htvteam

ਨਵੇਂ ਸਾਲ ਦਾ ਸੰਕਲਪ – ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

htvteam