ਮੋਗਾ : ਸਾਂਝੇ ਰਸਤੇ ਨੂੰ ਲੈ ਕੇ ਹੋਏ ਝਗੜੇ ਦੇ ਮਾਮਲੇ ਵਿੱਚ ਸ਼ਨੀਵਾਰ ਨੂੰ ਮੁਲਜ਼ਮ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੇ ਦੌਰਾਨ ਜੱਜ ਵੱਲ ਅੱਗੇ ਵਧਿਆ ਪਰ ਅਰਦਲੀ ਸਾਧੂ ਸਿੰਘ ਦੁਆਰਾ ਮੁਲਜ਼ਮ ਸੁਖਜੀਤ ਸਿੰਘ ਨੂੰ ਰੋਕਣ ਤੇ ਉਸ ਦੇ ਨਾਲ ਮਾਰ ਕੁੱਟ ਕੀਤੀ ਅਤੇ ਵਰਦੀ ਫਾੜ ਦਿੱਤੀ ਅਤੇੇ ਉਸ ਨੂੰ ਜਖ਼ਮੀ ਕਰ ਦਿੱਤਾ।ਇਸ ਦੇ ਬਾਅਦ ਕੋਰਟ ਰੂਮ ਵਿੱਚ ਹੰਗਾਮਾ ਹੁੰਦੇ ਦੇਖ ਪੁਲਿਸਕਰਮੀ ਐਕਸ਼ਨ ਵਿੱਚ ਆਏ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਲੈ ਆਏ।ਸਾਧੂ ਸਿੰਘ ਦੇ ਬਿਆਨ ਤੇ ਮੁਲਜ਼ਮ ਸੁਖਜੀਤ ਸਿੰਘ ਦੇ ਖਿਲਾਫ ਧਾਰਾ 353, 186 ਅਤੇ 323 ਦੇੇ ਤਹਿਤ ਕੇਸ ਦਰਜ ਕੀਤਾ ਹੈ।ਮੁਲਜ਼ਮ ਦੁਆਰਾ ਚਚੇਰੇ ਭਾਈ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਕੇਸ ਵਿਚਾਰਅਧੀਨ ਹੈ।ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ 31 ਅਕਤੂਬਰ 2016 ਨੂੰ ਪਿੰਡ ਮਾਹਲਾ ਕਲਾਂ ਵਾਸੀ ਕਿਸਾਨ ਦਿਲਬਾਗ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਘਰ ਖੇਤਾਂ ਵਿੱਚ ਬਣਿਆ ਹੋਇਆ ਹੈ।30 ਅਕਤੂਬਰ 2016 ਦੀ ਦੁਪਹਿਰ ਨੂੰ ਉਸ ਦਾ ਚਚੇਰਾ ਭਾਈ ਸੁਖਜੀਤ ਸਿੰਘ ਟਰੈਕਟਰ ਨਾਲ ਸਾਂਝਾ ਰਸਤਾ ਤੋੜ ਰਿਹਾ ਸੀ।ਜਦ ਉਸ ਨੇ ਘਰ ਦੀ ਛੱਤ ਤੋਂ ਇਹ ਸਭ ਦੇਖਿਆ ਤਾਂ ਉਹ ਨੀਚੇ ਖੇਤਾਂ ਵਿੱਚ ਜਾ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੇ ਲਈ ਅੱਗੇ ਵਧਿਆ ਤਾਂ ਚਚੇਰੇ ਭਾਈ ਸੁਖਜੀਤ ਸਿੰਘ ਨੇ ਟਰੈਕਟਰ ਤੇ ਬੈਠੇ ਨੇ ਹੀ ਉਸ ਉੱਤੇ ਰਿਵਾਲਵਰ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
previous post