ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਲਗਾ ਰਹੇ ਪਰਿਵਾਰ ਦੇ ਜੀਅ ਅਤੇ ਰੋਸ ਵਜੋਂ ਪਾਣੀ ਦੀ ਉੱਚੀ ਸਾਰੀ ਟੈਂਕੀ ‘ਤੇ ਚੜ੍ਹਿਆ ਇਹ ਨੌਜਵਾਨ ਹੈ | ਇਹ ਓਸੇ ਹੀ ਸਿਪਾਹੀ ਦਾ ਪੁੱਤ ਹੈ ਜੋ 23 ਸਾਲ ਪਹਿਲਾਂ ਘਰੋਂ ਡਿਊਟੀ ‘ਤੇ ਗਿਆ ਸੀ ਪਰ ਫੇਰ ਕਦੇ ਵਾਪਿਸ ਨਹੀਂ ਪਰਤਿਆ |
ਮਾਮਲਾ ਫਰੀਦਕੋਟ ਦਾ ਹੈ, ਜਿੱਥੇ ਮਨਜੀਤ ਸਿੰਘ ਨਾਂ ਦਾ ਪੰਜਾਬ ਆਰਮਡ ਫੋਰਸ ਦਾ ਜਵਾਨ 1999 ‘ਚ ਡਿਊਟੀ ਲਈ ਚੰਡੀਗੜ ਲਈ ਘਰੋਂ ਰਵਾਨਾ ਹੋਇਆ ਪਰ ਵਿਭਾਗ ਅਨੁਸਾਰ ਨਾ ਤਾਂ ਉਹ ਡਿਊਟੀ ਤੇ ਪੁਜਾ ਨਾ ਹੀ ਮੁੜ ਘਰ ਪਰਤਿਆ। ਪਰਿਵਾਰ ਵੱਲੋਂ ਲਾਗਾਤਰ ਉਸਦੀ ਤਲਾਸ਼ ਚ ਜਗ੍ਹਾ ਜਗ੍ਹਾ ਧੱਕੇ ਖਾਂਦੇ ਪਰ ਮਨਜੀਤ ਸਿੰਘ ਦਾ ਕੋਈ ਥਹੁ ਪਤਾ ਨਾ ਲਗਾ | ਪਰ ਮਹਿਕਮੇ ਨੇ ਉਸਦੀ ਤਲਾਸ਼ ਕਰਨ ਦੀ ਬਜਾਏ ਲਾਗਾਤਰ ਡਿਊਟੀ ਤੋਂ ਗੈਰਹਾਜ਼ਰ ਰਹਿਣ ਦੇ ਚੱਲਦੇ ਸਸਪੈਂਡ ਕਰ ਦਿੱਤਾ ਗਿਆ।