Htv Punjabi
Punjab

25 ਸਤੰਬਰ ਦੇ ਧਰਨੇ ਤੋਂ ਬਾਅਦ ਮੁਸਾਫਰਾਂ ਲਈ ਜ਼ਰੂਰੀ ਖਬਰ, 1 ਅਕਤੂਬਰ ਤੱਕ ਹੋ ਜਾਓ ਸਾਵਧਾਨ

25 ਸਤੰਬਰ ਦੇ ਇਤਿਹਾਸਕ ਦਿਨ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕਣ ਦੀ ਤਰੀਕ ਵਧਾ ਦਿੱਤੀ ਹੈ.. ਕਿਸਾਨ ਸੰਗਠਨਾਂ ਵੱਲੋਂ ਰੇਲਾਂ ਦੇ ਚੱਕੇ ਜਾਮ ਕਰਨ ਦੀ ਮਿਤੀ 26 ਸਤੰਬਰ ਤੋਂ ਵਧਾ ਕੇ 29 ਸਤੰਬਰ ਤੱਕ ਕਰ ਦਿੱਤਾ ਗਿਆ ਹੈ।

ਖੰਨਾ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਦੇ ਹੱਕ ‘ਚ ਫੈਸਲਾ ਨਾ ਆਇਆ ਤਾਂ ਅਸੀਂ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਨੂੰ ਰੋਕਾਂਗੇ। ਇਸ ਮੌਕੇ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਅੰਨ ਭੰਡਾਰ ਭਰਦੇ ਹਾਂ ਜੇਕਰ ਇਹ ਬਿਲ ਵਾਪਿਸ ਨਾ ਲਏ ਗਏ ਤਾਂ ਕਿਸਾਨ ਬਰਬਾਦ ਹੋ ਜਾਵੇਗਾ। ਦੂਸਰੇ ਪਾਸੇ ਹਰਿਆਣਾ ‘ਚ ਵੀ ਕਿਸਾਨਾਂ ਵਲੋਂ ਰੇਲ ਮਾਰਗਾ ‘ਤੇ ਧਰਨਾ ਲਗਾਇਆ ਗਿਆ ਜਿਸ ਨਾਲ ਕਈ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਤਾਂ ਕਈਆਂ ਦੇ ਰੂਟ ਬਦਲੇ ਗਏ।

ਕਿਸਾਨਾਂ ਵੱਲੋਂ ਪੰਜਾਬ ਦੇ ਹਰ ਹਿੱਸੇ ‘ਤੇ ਧਰਨੇ ਲਗਾਏ ਗਏ ਇਸ ਮੌਕੇ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ ਦੀ ਅਵਾਜ਼ ਚੁੱਕੀ ਗਈ ਹੈ,, ਤਾਂ ਦੂਸਰੇ ਪਾਸੇ ਸਿਆਸੀ ਪਾਰਟੀਆਂ ਦੇ ਨਾਲ ਨਾਲ ਪੰਜਾਬੀ ਗਾਇਕਾਂ ਵੱਲੋਂ ਵੀ ਧਰਨਿਆਂ ‘ਚ ਸ਼ਮੂਲੀਅਤ ਕੀਤੀ ਗਈ।ਇਸ ਦੇ ਨਾਲ ਹੀ ਪੀਆਰਟੀਸੀ ਅਤੇ ਬੱਸਾਂ ਵੀ ਨਹੀਂ ਚੱਲੀਆਂ।

Related posts

ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਦਾ ਖਰੜਾ ਤਿਆਰ: ਹੁਣ ਕਿਸਾਨਾਂ ਤੋਂ ਲਈ ਜਾਵੇਗੀ ਰਾਏ

htvteam

ਬੱਸਾਂ ਵਾਲੇ ਕੁੜੀਆਂ ਨਾਲ ਕਰਦੇ ਸੀ ਮਾੜੀਆਂ ਹਰਕਤਾਂ, ਪਿੰਡ ਵਾਸੀਆਂ ਨੇ ਬੱਸਾਂ ਘੇਰ ਕੱਢਤਾ ਜਲੂਸ

htvteam

5 ਔਰਤਾਂ, 3 ਮਰਦ ਇਤਰਾਜ਼ਯੋਗ ਹਾਲਤ ‘ਚ ਕਾਬੂ, ਮਾਹੌਲ ਦੇਖ ਪੁਲਿਸ ਵਾਲਿਆਂ ਦੀ ਵੀ ਨਿਕਲੀ ਹਾਸੀ

Htv Punjabi