ਅੰਮ੍ਰਿਤਸਰ : ਕੋਰੋਨਾ ਵਾਇਰਸ ਦੇ ਫੈਲਣ ਦੇ ਦੌਰਾਨ ਪਾਕਿਸਤਾਨ ਤੋਂ ਆ ਰਹੇ 29 ਭਾਰਤੀਆਂ ਨੂੰ ਅਟਾਰੀ ਬਾਰਡਰ ਤੇ ਰੋਕ ਲਿਆ ਗਿਆ ਹੈ l ਭਾਰਤ ਨੇ ਉਨ੍ਹਾਂ ਨੂੰ ਵਾਪਸ ਕਰਨਾ ਚਾਹਿਆ ਤਾਂ ਪਾਕਿਸਤਾਨ ਨੇ ਆਪਣਾ ਗੇਟ ਬੰਦ ਕਰ ਲਿਆ l ਦੋਨੋਂ ਪਾਸੇ ਤੋਂ ਲੈਣ ਜਾਂ ਨਾ ਲੈਣ ਦੀ ਕਵਾਇਦ ਕਰੀਬ 5 ਘੰਟੇ ਚੱਲੀ, ਇਸ ਦੇ ਬਾਅਦ ਭਾਰਤੀ ਵਿਦੇਸ਼ ਮੰਤਰਾਲਿਆ ਤੋਂ ਮਿਲੀ ਮਨਜ਼ੂਰੀ ਦੇ ਬਾਅਦ ਉਨ੍ਹਾਂ ਨੂੰ ਦੇਸ਼ ਵਿੱਚ ਐਂਟਰੀ ਦਿੱਤੀ ਗਈ l ਫਿਲਹਾਲ ਆਈਸੀਪੀ ਤੇ ਦੇਰ ਰਾਤ ਉਨ੍ਹਾਂ ਦੀ ਚੈਕਿੰਗ ਜਾਰੀ ਰਹੀ l ਸਿਵਿਲ ਸਰਜਨ ਡਾਕਟਰ ਪ੍ਰਭਦੀਪ ਕੋਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਚੈਕ ਕਰਨ ਦੇ ਲਈ ਪਹੁੰਚ ਚੁੁੱਕੀ ਹੈ l ਸਕਰੀਨਿੰਗ ਦੇ ਬਾਅਦ ਠੀਕ ਮਿਲਣ ਤੇ ਉਨ੍ਹਾਂ ਨੂੰ ਉੱਥੇ ਤੋਂ ਹੀ ਭੇਜ ਦਿੱਤਾ ਜਾਵੇਗਾ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇਗੀ ਤਾਂ ਉਸ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੱਖਿਆ ਜਾਵੇਗਾ l
ਕੀ ਹੈ ਸਾਰਾ ਮਾਮਲਾ
ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ 29 ਭਾਰਤੀਆਂ ਦਾ ਦਲ ਪਾਕਿਸਤਾਨ ਤੋਂ ਮੁੜਿਆ l ਇਹ ਲੋਕ ਪਾਕਿ ਵਿੱਚ ਆਯੋਜਿਤ ਪ੍ਰੀਮੀਅਰ ਲੀਗ ਦੇਖਣ ਗਏ ਸਨ l ਜਿਹੜਾ ਕਿ ਕੋਰੋਨਾ ਦੇ ਕਾਰਨ ਰੱਦ ਹੋ ਗਿਆ ਸੀ ਪਰ ਵੀਜ਼ਾ ਅਵਧੀ ਜ਼ਿਆਦਾ ਹੋਣ ਦੇ ਕਾਰਨ ਇਹ ਲੋਕ ਉੱਥੇ ਕੁਝ ਦਿਨ ਹੋਰ ਰਹੇ ਅਤੇ ਜਦ ਕੋਰੋਨਾ ਦਾ ਖੌਫ ਵੱਧ ਗਿਆ ਤਾਂ ਇਹ ਲੋਕ ਅਟਾਰੀ ਵਾਘਾ ਬਾਰਡਰ ਦੇ ਰਸਤੇ ਇੱਧਰ ਆਏ l ਉਨ੍ਹਾਂ ਦੇ ਇੱਧਰ ਆਉਂਦੇ ਹੀ ਪਾਕਿਸਤਾਨ ਨੇ ਗੇਟ ਬੰਦ ਕਰ ਲਿਆ l ਇੱਧਰ ਆਉਣ ਤੇ ਜਦੋਂ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਚੈਕ ਕੀਤਾ ਤਾਂ ਪਤਾ ਲੱਗਿਆ ਕਿ ਉਹ ਲੋਕ ਦਿੱਲੀ ਤੋਂ ਵਾਇਆ ਦੁਬਈ ਪਾਕਿਸਤਾਨ ਗਏ ਸਨ l ਨਿਯਮਾਂ ਦੇ ਅਨੁਸਾਰ ਵਿਅਕਤੀ ਜਿਸ ਪੋਰਟ ਵਿੱਚ ਵਿਦੇਸ਼ ਜਾਂਦਾ ਹੈ, ਉਸ ਨੂੰ ਉੱਥੇ ਤੋਂ ਹੀ ਵਾਪਸ ਆਉਣਾ ਹੁੰਦਾ ਹੈ l ਇਸ ਦੇ ਬਾਅਦ ਉਨ੍ਹਾਂ ਨੂੰ ਰੋਕ ਲਿਆ ਗਿਆ l ਰੋਕੇ ਗਏ ਲੋਕਾਂ ਦਾ ਕਹਿਣਾ ਹੈ ਕਿ ਉਹ ਲੋਕ ਆਪਣੇ ਘਰ ਆ ਰਹੇ ਹਨ ਨਾ ਕਿ ਵਿਦੇਸ਼ ਜਾ ਰਹੇ ਹਨ l ਉਨ੍ਹਾਂ ਨੂੰ ਜ਼ਬਰਦਸਤੀ ਪਾਕਿਸਤਾਨ ਵਾਪਸ ਭੇਜਿਆ ਜਾ ਰਿਹਾ ਸੀ l ਭਾਰਤ ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਪਾਕਿਸਤਾਨ ਨਾਲ ਸੰਪਰਕ ਕਰਦਾ ਰਿਹਾ ਪਰ ਪਾਕਿਸਤਾਨ ਵਾਪਸ ਲੈਣ ਲੂੰ ਤਿਆਰ ਨਹੀਂ ਹੋਇਆ l ਸ਼ਾਮ ਸਾਡੇ ਅੱਠ ਵਜੇ ਵਿਦੇਸ਼ ਮੰਤਰਾਲਿਆ ਦੀ ਮਨਜ਼ੂਰੀ ਦੇ ਬਾਅਦ ਉਨ੍ਹਾਂ ਨੂੰ ਐ਼ਟਰੀ ਦਿੱਤੀ ਗਈ l ਆਈਪੀਸੀ ਵਿੱਚ ਚੈਕਿੰਗ ਦੇ ਬਾਅਦ ਸਾਰਿਆਂ ਨੂੰ ਕਵਾਰੇਂਟਾਈਨ ਸੈਂਟਰ ਭੇਜਿਆ ਗਿਆ, ਜਿੱਥੇ ਉਹ 24 ਘੰਟੇ ਰਹਿਣੇ l