ਮੋਹਾਲੀ : ਐਸਐਸਪੀ ਕੋਠੀ ਦੇ ਨਾਲ ਫੇਜ਼ 3ਏ ਦੇ ਪਾਰਕ ਵਿੱਚ ਬਣੇ ਫਾਊਂਟੇਨ ਵਿੱਚ ਜਮ੍ਹਾਂ ਸਾਢੇ 3 ਫੁੱਟ ਪਾਣੀ ਵਿੱਚ ਡੁੱਬ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ l ਹੁਣ ਇਹ ਕਤਲ ਹੈ ਜਾਂ ਹਾਦਸਾ ਇਸ ਗੱਲ ਦੀ ਪੁਸ਼ਟੀ ਪੋਸਟਮਾਰਟਮ ਦੀ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ l ਮ੍ਰਿਤਕ ਦੀ ਪਹਿਚਾਣ ਆਸ਼ੂ ਨਿਾਸੀ ਹਾਊਸਿੰਗ ਬੋਰਡ ਕੰਪਲੈਕਸ ਮੌਲੀਜਾਗਰਾਂ ਚਡੀਗੜ੍ਹ ਦੇ ਰੂਪ ਵਿੱਚ ਹੋਈ ਹੈ l ਹਾਲਾਂਕਿ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕੀਤੀ ਹੈ l ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਆਸ਼ੂ ਦਾ ਵਿਸਰਾ ਲੈਬ ਵਿੱਚ ਭੇਜਿਆ ਗਿਆ ਹੈ l ਮੌਤ ਦੇ ਅਸਲ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ l