ਚੰਡੀਗੜ੍ਹ : ਸ਼ਹਿਰ ਦੇ ਸੈਕਟਰ 45 ਵਿੱਚ ਇੱਕ ਜ਼ਾਲਿਮ ਮਾਂ ਦੀ ਕਰਤੂਤ ਦੇ ਕਾਰਨ ਢਾਈ ਸਾਲਾ ਮਾਸੂਮ ਦੀ ਘਰ ਦੇ ਬੈਡ ਬਾਕਸ ਵਿੱਚ ਬੰਦ ਹੋਣ ‘ਤੇ ਦਮ ਘੁੱਟਣ ਨਾਲ ਮੌਤ ਹੋ ਗਈ l ਪੁਲਿਸ ਦੀ ਮੁੱਢਲੀ ਜਾਂਚ ਵਿੱਚ ਹੱਤਿਆ ਕੀਤੇ ਜਾਣ ਦੀ ਸ਼ੰੰਕਾ ਸਾਹਮਣੇ ਆਈ ਹੈ l ਸ਼ੱਕ ਉਸ ਦੀ ਮਾਂ ‘ਤੇ ਹੈ ਜੋ ਘਟਨਾ ਦੇ ਬਾਅਦ ਪ੍ਰੇਮੀ ਦੇ ਨਾਲ ਭੱਜ ਗਈ l ਸੈਕਟਰ 34 ਥਾਣਾ ਪੁਲਿਸ ਨੇ ਬੱਚੇ ਦੇ ਪਿਤਾ ਦਸ਼ਰਥ ਦੇ ਬਿਆਨ ‘ਤੇ ਮਾਂ ਦੀ ਤਲਾਸ਼ ਦੇ ਬਾਅਦ ਹੱਤਿਆ ਜਾਂ ਹਾਦਸੇ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ l
ਦਸ਼ਰਥ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਸੈਕਟਰ 45 ਬੁੜੈਲ ਸਥਿਤ ਘਰ ਵਿੱਚ ਪਤਨੀ ਰੂਪਾ ਅਤੇ ਢਾਈ ਸਾਲਾ ਮਾਸੂਮ ਦੇ ਨਾਲ ਰਹਿੰਦਾ ਹੈ l ਉਹ ਇਲੈਕਟ੍ਰੀਸ਼ੀਅਨ ਦੇ ਤੌਰ ‘ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ l ਉਹ ਐਤਵਾਰ ਨੂੰ ਕੰਮ ‘ਤੇ ਗਿਆ ਸੀ l ਦੇਰ ਸ਼ਾਮ ਅੱਠ ਵੱਜ ਕੇ ਵੀਹ ਮਿੰਟ ‘ਤੇ ਜਦ ਘਰ ਵਾਪਸ ਪਹੁੰਚਿਆ ਤਾਂ ਬੱਚੇ ਦੇ ਨਾਲ ਪਤਨੀ ਵੀ ਨਹੀਂ ਮਿਲੀ l ਉਸ ਨੇ ਤੁਰੰਤ ਰੂਪਾ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਘਰ ਛੱਡ ਕੇ ਚਲੀ ਗਈ ਹੈ ਅਤੇ ਉਸ ਦਾ ਬੱਚਾ ਬੈਡ ਬਾਕਸ ਦੇ ਅੰਦਰ ਹੈ l ਉਸ ਨੇ ਜਿਵੇਂ ਹੀ ਬੈਡ ਬਾਕਸ ਖੋਲਿਆ ਤਾਂ ਉਸ ਦੇ ਹੋਸ਼ ਉੱਡ ਗਏ.ਉਸ ਦਾ ਢਾਈ ਸਾਲ ਦਾ ਬੱਚਾ ਬਾਕਸ ਦੇ ਅੰਦਰ ਮ੍ਰਿਤ ਪਿਆ ਹੋਇਆ ਸੀ l ਇਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ l
ਦਸ਼ਰਥ ਦਾ ਇਲਜ਼ਾਮ ਹੈ ਕਿ ਉਸ ਦੀ ਪਤਨੀ ਦੇ ਕਾਰਨ ਹੀ ਉਸ ਦੇ ਬੱਚੇ ਦੀ ਮੌਤ ਹੋ ਗਈ, ਜੋ ਸਿੱਧੇ ਸਿੱਧੇ ਹੱਤਿਆ ਹੈ l ਵਾਰਦਾਤ ਦੇ ਬਾਅਦ ਉਹ ਆਪਣੇ ਪ੍ਰੇਮੀ ਦੇ ਨਾਲ ਘਰ ਤੋਂ ਫਰਾਰ ਹੋ ਗਈ l
