Htv Punjabi
Punjab

ਹਾਦਸੇ ਵਿੱਚ ਐਮਬੀਬੀਐਸ ਦੇ ਤਿੰਨ ਵਿਦਿਆਰਥੀਆਂ ਦੀ ਮੌਤ, ਰਿਜ਼ਲਟ ਆਉਣ ਤੋਂ ਬਾਅਦ ਜਸ਼ਨ ਮਨਾਉਣ ਜਾ ਰਹੇ ਸਨ

ਜਲੰਧਰ : ਸੜਕ ਹਾਦਸੇ ਵਿੱਚ ਐਮਬੀਬੀਐਸ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ l ਉਹ ਰਿਜਲਟ ਆਉਣ ਤੋਂ ਬਾਅਦ ਪੇਪਰ ਪਾਸ ਕਰਨ ਦਾ ਜਸ਼ਨ ਮਨਾਉਣ ਜਾ ਰਹੇ ਸਨ l ਹਾਦਸਾ ਜਲੰਧਰ ਫਗਵਾੜਾ ਹਾਈਵੇ ‘ਤੇ ਮੰਗਲਵਾਰ ਦੇਰ ਰਾਤ ਹੋਇਆ l ਪਿੰਡ ਪਰਾਗਪੁਰ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਹੋਏ ਇਸ ਹਾਦਸੇ ਵਿੱਚ ਮਰਨ ਵਾਲੇ ਪਿਮਸ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ l ਤਿੰਨੋਂ ਐਮਬੀਬੀਐਸ ਦੇ ਦੂਜੇ ਸਾਲ ਦੇ ਪੇਪਰਾਂ ਵਿੱਚੋਂ ਪਾਸ ਹੋਏ ਸਨ.ਇਸ ਦਾ ਜਸ਼ਨ ਮਨਾਉਣ ਦੇ ਲਈ ਉਹ ਫਗਵਾੜਾ ਵੱਲ ਜਾ ਰਹੇ ਸਨ l ਰਸਤੇ ਵਿੱਚ ਬਾਈਕ ਅਚਾਨਕ ਬੇਕਾਬੂ ਹੋ ਗਈ ਅਤੇ ਉਹ ਘਸੀਟਦੇ ਹੋਏ ਸੜਕ ‘ਤੇ ਜਾ ਗਿਰੇ l ਹਾਦਸੇ ਵਿੱਚ ਤਿੰਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੌੜ ਦਿੱਤਾ l ਦੋਸਤਾਂ ਨੇ ਹਾਦਸੇ ਦੀ ਪੁਲਿਸ ਨੂੰ ਵੀ ਦਿੱਤੀ l ਰਾਮਾ ਮੰਡੀ ਥਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟ ਮਾਰਟਮ ਦੇ ਲਈ ਭਿਜਵਾਇਆ l ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਬਟਾਲਾ ਦੇ ਹਰਕੁਲਦੀਪ ਸਿੰਘ, ਬਠਿੰਡਾ ਦੇ ਤੇਜਪਾਲ ਸਿੰਘ ਅਤੇ ਪਟਿਆਲਾ ਦੇ ਵਿਨੀਤ ਕੁਮਾਰ ਦੇ ਰੂਪ ਵਿੱਚ ਹੋਈ ਹੈ l

Related posts

ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲਗਾਉਂਦਾ ਸੀ ਗੰਦੇ ਚਸਕੇ; ਦੇਖੋ ਵੀਡੀਓ

htvteam

ਨਾਜ਼ੁਕ ਅੰਗਾਂ ਤੇ ਬਿਜਲੀ ਦਾ ਕਰੰਟ ਲਗਾਉਣ ਕਾਰਨ ਔਰਤ ਦੀ ਮੌਤ; 5 ਪੁਲਿਸ ਵਾਲਿਆਂ ਤੇ ਮਾਮਲਾ ਦਰਜ਼

htvteam

ਸਰੀਰ ਦੀ ਗੰਦਗੀ ਸਾਫ ਕਰਨ ਦਾ ਸਭ ਤੋਂ ਸੌਖਾ ਢੰਗ 191 ਬਿਮਾਰੀਆਂ ਨੂੰ ਦਿਓਗੇ ਮਾਤ

htvteam

Leave a Comment