Htv Punjabi
Uncategorized

47 ਸਾਲ ਪਹਿਲਾਂ ਖੋਈ ਅੰਗੂਠੀ ਦਾ ਅੱਜ ਦੇਖੋ ਕੀ ਬਣਿਆ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਸਾਡੀ ਜੇਕਰ ਕੋਈ ਵੀ ਚੀਜ਼ ਚਾਹੇ ਛੋਟੀ ਹੋਵੇ ਜਾਂ ਵੱਡੀ ਖੋ ਜਾਣ ਦੇ ਬਾਅਦ ਬਹੁਤ ਅਫਸੋਸ ਹੁੰਦਾ ਹੈ ਅਤੇ ਅਸੀਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕਰ ਦੇ ਹਾਂ l ਅਜਿਹੇ ਵਿੱਚ ਜੇਕਰ ਉਹ ਭੁੱਲੀ ਹੋਈ ਚੀਜ਼ ਵਾਪਸ ਮਿਲ ਜਾਵੇ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਹੈ l ਕੁਝ ਅਜਿਹੀ ਹੀ ਘਟਨਾ ਅਮਰੀਕਾ ਦੀ ਰਹਿਣ ਵਾਲੀ ਇੱਕ ਔਰਤ ਦੇ ਨਾਲ ਵਾਪਰੀ ਹੈ l ਇਸ ਔਰਤ ਦੀ ਅੰਗੂਠੀ ਕਰੀਬ 47 ਸਾਲ ਬਾਅਦ ਫਿਨਲੈਂਡ ਦੇ ਜੰਗਲ ਵਿੱਚ ਮਿਲੀ l ਪਰ ਜੰਗਲ ਤੋਂ ਮਿਲੀ ਇਸ ਅੰਗੂਠੀ ਦਾ ਇਸ ਔਰਤ ਤੱਕ ਪਹੁੰਚਣ ਦਾ ਸਿਲਸਿਲਾ ਕਾਫੀ ਹਟਕੇ ਹੈ l
ਦਰਅਸਲ ਅਮਰੀਕਾ ਵਿੱਚ ਬਰੰਸਵਿਕ ਦੀ ਰਹਿਣ ਵਾਲੀ 63 ਸਾਲਾ ਡੇਬਰਾ ਮੈਕਕੇਨਾ ਦੀ ਇਹ ਅੰਗੂਠੀ 1973 ਵਿੱਚ ਗੁੰਮ ਹੋ ਗਈ ਸੀ l ਡੇਬਰਾ ਮੈਕਕੇਨਾ ਨੇ ਦੱਸਿਆ ਕਿ ਇਹ ਅੰਗੂਠੀ ਉਸ ਦੇ ਪਤੀ ਸ਼ਾਨ ਦੀ ਹੈ l ਕਾਲਜ ਦੇ ਦਿਨਾਂ ਵਿੱਚ ਜਦ ਅਸੀਂ ਦੋਨਾਂ ਨੇ ਇੱਕ ਦੂਸਰੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ਤਾਂ ਸ਼ਾਨ ਨੇ ਇਹ ਅੰਗੂਠੀ ਪਹਿਨੀ ਹੋਈ ਸੀ ਪਰ ਕਾਲਜ ਛੱਡਣ ਦੇ ਸਮੇਂ ਉਸ ਨੇ ਮੈਨੂੰ ਦੇ ਦਿੱਤੀ l
ਹਾਲ ਹੀ ਵਿੱਚ ਫਿਨਲੈਂਡ ਦੇ ਦੱਖਣ ਪੱਛਮੀ ਖੇਤਰ ਸਥਿਤ ਕਰੀਨਾ ਪਾਰਕ ਵਿੱਚ ਜ਼ਮੀਨ ਸਮਤਲ ਕਰਾਉਣ ਦਾ ਕੰਮ ਚੱਲ ਰਿਹਾ ਹੈ l ਇਸ ਪਾਰਕ ਵਿੱਚ ਮੈਟਲ ਸ਼ੀਟ ਵਰਕਰ ਮਾਰਕ ਸਾਰੀਨੇਨ ਡਿਕਟੇਟਰ ਦੀ ਮਦਦ ਨਾਲ ਕੰਮ ਕਰ ਰਹੇ ਸਨ l ਇਸੀ ਦੌਰਾਨ ਉਨ੍ਹਾਂ ਨੂੰ ਇਹ ਅੰਗੂਠੀ 20 ਸੈਂਟੀਮੀਟਰ ਮਿੱਟੀ ਦੇ ਅੰਦਰ ਡਿਟੇਕਟ ਹੋਈ l
ਮਾਰਕ ਸਾਰੀਨੇਨ ਇਸ ਅੰਗੂਠੀ ਨੂੰ ਪਾਕੇ ਕਾਫੀ ਖੁਸ਼ ਹੋਏ l ਇਸ ਅੰਗੂਠੀ ‘ਤੇ ਸਕੂਲ ਆਫ ਮੋਰਸ 1973 ਲਿਖਿਆ ਹੈ l ਇਸ ਦੇ ਆਧਾਰ ‘ਤੇ ਜਦ ਸਕੂਲ ਐਲੁਮਿਨੀ ਐਸੋਸੀਏਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਅੰਗੂਠੀ ਸ਼ਾਨ ਦੀ ਹੈ, ਜਿਸ ਦੇ ਬਾਅਦ ਇਸ ਅੰਗੂਠੀ ਨੂੰ ਸ਼ਾਨ ਦੇ ਪਤੇ ‘ਤੇ ਮੇਲ ਕਰ ਦਿੱਤਾ ਗਿਆ l
ਸ਼ਾਨ ਦੀ ਪਤਲੀ ਡੇਬਰਾ ਮੈਕਕੇਨਾ ਇਸ ਅੰਗੂਠੀ ਨੂੰ 47 ਸਾਲ ਬਾਅਦ ਦੇਖ ਕੇ ਕਾਫੀ ਹੈਰਾਨ ਹੋਈ l ਡੇਬਰਾ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਕੋਈ ਉਮੀਦ ਨਹੀਂ ਸੀ ਕਿ ਇਹ ਅੰਗੂਠੀ ਵਾਪਸ ਮਿਲੂਗੀ l

Related posts

ਸੁਸ਼ਾਂਤ ਕੇਸ ਮਾਮਲਾ: ਰੀਆ ਨਾਲ ਗੱਲ ਕਰਨ ਵਾਲੇ ਡੀਸੀਪੀ ਦੀ ਰਿਪੋਰਟ ਕਰੋਨਾ ਪੌਜ਼ੇਟਿਵ

htvteam

ਕਮਲਾ ਦੇ ਉਪ-ਮੁੱਖ ਮੰਤਰੀ ਬਣਨ ਤੋਂ ਬਾਅਦ ਪਤੀ ਨੇ ਇਸ ਲਈ ਛੱਡੀ ਨੌਕਰੀ

htvteam

ਬੰਦਾ ਮੂੰਹ ‘ਚ ਮੋਬਾਈਲ ਰੱਖ ਕੇ ਕਰਦਾ ਸੀ ਚੌੜਾਂ ਫੇਰ ਐਸਾ ਹੋਇਆ ਕੰਮ ਕੀ ਬੁੱਲ ‘ਤੇ ਨਾਂਸਾਂ ਹੀ ਉੱਡ ਗਈਆਂ

Htv Punjabi

Leave a Comment